ਗੁਰੂ ਨਾਨਕ ਇੰਸਟੀਟਿਊਟ ਦੇ ਵਿਦਿਆਰਥੀਆਂ ਵੱਲੋਂ ਇੰਡਸਟਰੀ ਦਾ ਦੌਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਦਸੰਬਰ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਟਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ, ਸਿਵਲ ਲਾਈਨਜ਼, ਲੁਧਿਆਣਾ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਨੇ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਿਲ ਦੇ ਸਹਿਯੋਗ ਨਾਲ ਐੱਮਬੀਏ ਅਤੇ ਬੀਬੀਏ ਵਿਦਿਆਰਥੀਆਂ ਲਈ ਸੂਦ ਸੰਨਜ਼ ਵੂਲਨਜ਼ ਫੈਕਟਰੀ ਦਾ ਉਦਯੋਗਿਕ ਦੌਰਾ ਕਰਵਾਇਆ। ਇਹ ਕੰਪਨੀ ਸਕਾਰਫ, ਸ਼ਾਲ ਅਤੇ ਵੂਲਨ ਫੈਬਰਿਕ ਦਾ ਉਤਪਾਦਨ ਕਰਦੀ ਹੈ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਵੀਵਿੰਗ, ਡਿਜ਼ਾਈਨਿੰਗ ਅਤੇ ਐਕਸੈਸਰੀਜ਼ ਦੇ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਿਰਿਆਵਾਂ ਦੀ ਪੜਚੋਲ ਕਰਨ ਅਤੇ ਸਵਾਲ ਪੁੱਛਣ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਡਾਇਰੈਕਟਰ ਗੌਰਵ ਸੂਦ ਨੇ ਪੂਰਾ ਸਹਿਯੋਗ ਦਿੱਤਾ। ਵਪਾਰ ਪ੍ਰਬੰਧਨ ਵਿਭਾਗ ਤੋਂ ਪ੍ਰੋ. ਨੇਹਾ ਏਰੀ ਅਤੇ ਡਾ. ਦਾਮਿਨੀ ਛਾਬੜਾ ਨੇ ਦੌਰੇ ਦੌਰਾਨ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਸੰਸਥਾ ਦੇ ਡਾਇਰੈਕਟਰ ਮਨਜੀਤ ਸਿੰਘ ਛਾਬੜਾ ਨੇ ਸਨਅਤੀ ਦੌਰੇ ਦੀ ਸਹੂਲਤ ਦੇਣ ਲਈ ਸੁਦ ਸਨਜ਼ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਸੂਦ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਉਮੀਦ ਪ੍ਰਗਟਾਈ ਕਿ ਸੂਦ ਸੰਨਜ਼ ਜੀਜੀਐੱਨਆਈਐੱਮਟੀ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਪਲੇਸਮੈਂਟ ਲਈ ਮੌਕੇ ਦੇਵੇਗਾ।