ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਦਯੋਗਪਤੀ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ

09:51 AM Aug 29, 2024 IST

ਪੱਤਰ ਪ੍ਰੇਰਕ
ਟੋਹਾਣਾ, 28 ਅਗਸਤ
ਇਥੋ ਦੇ ਉਦਯੋਗਪਤੀ ਪਰਿਵਾਰ ਪ੍ਰਵੀਨ ਚੌਧਰੀ ਦੇ ਇਕਲੌਤੇ ਪੁੱਤਰ ਤਨਮੈਅ (24) ਦੀ ਦਿੱਲੀ ਤੋ ਵਾਪਸੀ ਆਉਂਦੇ ਸਮੇਂ ਰੋਹਤਕ ਬਾਈਪਾਸ ’ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਕਾਰਨ ਇਥੋਂ ਦੇ ਵਪਾਰੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਵੀਨ ਚੌਧਰੀ ਸਾਲਵੈਂਟ ਪਲਾਂਟ, ਚਾਵਲ ਮਿਲਾਂ ਦੇ ਮਾਲਕ ਤੋਂ ਇਲਾਵਾ ਦਿੱਲੀ ਤੇ ਗੁਰੂੁਗਰਾਮ ਵਿੱਚ ਵੱਡੇ ਕਾਰੋਬਾਰੀ ਮੰਨੇ ਜਾਂਦੇ ਹਨ। ਜਾਣਕਾਰੀ ਮੁਤਾਬਕ ਪ੍ਰਵੀਨ ਚੌਧਰੀ ਦਾ ਪੁੱਤਰ ਕਾਰੋਬਾਰ ਦੇ ਸਬੰਧ ਵਿੱਚ ਦਿੱਲੀ ਤੋਂ ਟੋਹਾਣਾ ਆ ਰਿਹਾ ਸੀ। ਇਸ ਦੌਰਾਨ ਕਾਰ ਨੂੰ ਓਵਰਟੇਕ ਕਰਦੀ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਜਾਣ ਤੇ ਬੇਕਾਬੂ ਹੋ ਗਿਆ। ਕਾਰ ਸੜਕ ਕਿਨਾਰੇ ਕਈ ਪਲਟੀਆਂ ਖਾ ਗਈ। ਇਸ ਦੌਰਾਨ ਕਾਰ ਦਾ ਡਰਾਈਵਰ ਤਾਂ ਬਚ ਗਿਆ ਪਰ ਪਿਛਲੀ ਸੀਟ ’ਤੇ ਬੈਠੇ ਤਨਮੈਅ ਦੀ ਮੌਤ ਹੋ ਗਈ। ਦੁਪਹਿਰ ਬਾਦ ਕਰੀਬ 3.30 ਵਜੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ।

Advertisement

Advertisement