For the best experience, open
https://m.punjabitribuneonline.com
on your mobile browser.
Advertisement

ਕੇਂਦਰ ਸਰਕਾਰ ਦੇ ਬਜਟ ਤੋਂ ਸਨਅਤਕਾਰ ਨਿਰਾਸ਼

08:33 AM Jul 24, 2024 IST
ਕੇਂਦਰ ਸਰਕਾਰ ਦੇ ਬਜਟ ਤੋਂ ਸਨਅਤਕਾਰ ਨਿਰਾਸ਼
Advertisement

ਗਗਨਦੀਪ ਅਰੋੜਾ
ਲੁਧਿਆਣਾ, 23 ਜੁਲਾਈ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ’ਚ ਦੇਸ਼ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ (ਐੱਮਐੱਸਐੱਮਈ) ਨੂੰ ਉਤਸ਼ਾਹਿਤ ਕਰਨ ’ਤੇ ਫੋਕਸ ਰੱਖਿਆ ਹੈ ਪਰ ਇਸ ਦੇ ਬਾਵਜੂਦ ਸੂਬੇ ਦੇ ਸਨਅਤਕਾਰਾਂ ਨੂੰ ਬਜਟ ਤੋਂ ਨਿਰਾਸ਼ਾ ਮਿਲੀ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਐੱਮਐੱਸਐੱਮਈ ਲਈ ਕੀਤਾ ਐਲਾਨ ਵੀ ਸਿਰਫ ਕਾਗਜ਼ੀ ਹੀ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਆਸ ਸੀ ਕਿ ਵਿੱਤ ਮੰਤਰੀ ਆਮਦਨ ਕਰ ਦੀ ਧਾਰਾ-43 ਬੀ ਵਿੱਚ ਕੁਝ ਫੇਰਬਦਲ ਕਰਨਗੇ ਪਰ ਉਸ ਬਾਰੇ ਕੁਝ ਨਹੀਂ ਕੀਤਾ ਗਿਆ।

Advertisement

ਉਪਕਾਰ ਆਹੂਜਾ, ਬਦੀਸ਼ ਜਿੰਦਲ, ਗੁਰਮੀਤ ਕੁਲਾਰ, ਨਰਿੰਦਰ ਭੰਮਰਾ

ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਐੱਮਐੱਸਐੱਮਈ ਲਈ 43-ਬੀ ਦਾ ਮੁੱਦਾ ਕਾਫ਼ੀ ਵੱਡਾ ਮੁੱਦਾ ਸੀ ਪਰ ਉਸ ’ਤੇ ਕੁਝ ਨਹੀਂ ਹੋਇਆ। ਫੈਡਰੇਸ਼ਨ ਆਫ਼ ਐਸੋਸੀਏਸ਼ਨਜ਼ ਆਫ਼ ਸਮਾਲ ਸਕੇਲ ਇੰਡਸਟਰੀਜ਼ ਆਫ਼ ਇੰਡੀਆ ਦੇ ਚੇਅਰਮੈਨ ਬਦੀਸ਼ ਜਿੰਦਲ ਨੇ ਕਿਹਾ ਕਿ ਸਰਕਾਰ ਨੇ ਐੱਮਐੱਸਐੱਮਈ ਲਈ ਦਾਅਵੇ ਤਾਂ ਬਹੁਤ ਕੀਤੇ ਸਨ ਪਰ ਕੀਤਾ ਕੁਝ ਨਹੀਂ। ਉਲਟਾ ਮੰਤਰਾਲੇ ਦਾ ਬਜਟ ਘੱਟ ਕਰ ਦਿੱਤਾ ਗਿਆ ਹੈ। ਫਾਸਟਰ ਮੈਨੁਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਨਰਿੰਦਰ ਭੰਮਰਾ ਦਾ ਕਹਿਣਾ ਹੈ ਕਿ ਬਜਟ ਨਾਲ ਛੋਟੇ ਸਨਅਤਕਾਰਾਂ ਨੂੰ ਨਿਰਾਸ਼ ਹੋਣਾ ਪਿਆ ਹੈ। ਬਜਟ ’ਚ ਸਟੀਲ ਰੈਗੂਲੇਟਰ ਦੇ ਗਠਨ, ਸੀਐੱਲਸੀਐੱਸਐੱਸ ਯੋਜਨਾ ਦਾ ਸਹਾਰਾ ਲੈਣ, ਨਿਰਮਾਣ ਨੂੰ ਹੁਲਾਰਾ ਦੇਣ ਲਈ ਮਸ਼ੀਨਰੀ ਤੇ ਆਯਾਤ ਦਰਾਂ ’ਚ ਕਮੀ ਦੀ ਉਮੀਦ ਸੀ। ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਕੁਲਾਰ ਦਾ ਕਹਿਣਾ ਹੈ ਕਿ ਬਜਟ ’ਚ ਐੱਮਐੱਸਐੱਮਈ ਲਈ ਬਹੁਤ ਕੁਝ ਨਹੀਂ ਹੈ। ਕਾਨੂੰਨ ਦੇ ਤਹਿਤ ਮੈਨੂਫੈਕਚਰਜ਼, ਸਨਅਤਕਾਰ ਤੇ ਨਿਰਯਾਤ ਸਮੇਤ ਆਮਦਨ ਦੇ ਪ੍ਰਮੁੱਖ ਕਰਦਾਤਾ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਸੀ ਤੇ ਨਾਲ ਹੀ ਭੁਗਤਾਨ ਲਈ ਸਮਾਂ ਘੱਟ ਘੱਟ 15 ਤੋਂ 30 ਦਿਨ ਤੇ ਜ਼ਿਆਦਤਰ 45 ਤੋਂ 90 ਦਿਨ ਕਰਨ ਦੀ ਮੰਗ ਕੀਤੀ ਗਈ ਪਰ ਅਜਿਹਾ ਕੁਝ ਨਹੀਂ ਕੀਤਾ ਗਿਆ।

Advertisement
Author Image

joginder kumar

View all posts

Advertisement
Advertisement
×