For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੇ ਪਹਿਲੇ ਮੀਂਹ ਨਾਲ ਸਨਅਤੀ ਸ਼ਹਿਰ ਜਲ-ਥਲ

02:46 PM Jun 30, 2023 IST
ਮੌਨਸੂਨ ਦੇ ਪਹਿਲੇ ਮੀਂਹ ਨਾਲ ਸਨਅਤੀ ਸ਼ਹਿਰ ਜਲ ਥਲ
Advertisement

ਸਤਵਿੰਦਰ ਬਸਰਾ

Advertisement

ਲੁਧਿਆਣਾ, 29 ਜੂਨ

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਮੌਨਸੂਨ ਦੇ ਪਹਿਲੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਕਰੀਬ ਦੋ ਘੰਟੇ ਪਏ ਇਸ ਮੀਂਹ ਕਾਰਨ ਕਈ ਸੜਕਾਂ ‘ਤੇ ਪਾਣੀ ਭਰ ਗਿਆ, ਜੋ ਕਿ ਟਰੈਫ਼ਿਕ ਜਾਮ ਹੋਣ ਦਾ ਕਾਰਨ ਬਣਿਆ ਰਿਹਾ। ਇਸ ਤੋਂ ਪਹਿਲਾਂ ਮੌਸਮ ਮਾਹਿਰਾਂ ਵੱਲੋਂ 25 ਤੋਂ 27 ਜੂਨ ਤੱਕ ਮੀਂਹ ਦੀ ਕੀਤੀ ਗਈ ਪੇਸ਼ੀਨਗੋਈ ਦੇ ਠੁੱਸ ਹੋਣ ਨਾਲ ਲੋਕਾਂ ਵਿੱਚ ਨਿਰਾਸ਼ਾ ਫੈਲੀ ਹੋਈ ਸੀ।

ਪੰਜ ਪੀਰ ਸੜਕ ਪੀਰ ‘ਤੇ ਭਰੇ ਪਾਣੀ ‘ਚੋਂ ਲੰਘਦਾ ਨੌਜਵਾਨ। -ਫੋਟੋਆਂ: ਹਿਮਾਂਸ਼ੂ ਮਹਾਜਨ

ਸੂਬੇ ਵਿੱਚ ਮੌਨਸੂਨ ਦੀ ਦਸਤਕ ਤੋਂ ਬਾਅਦ ਲੁਧਿਆਣਾ ਵਿੱਚ ਅੱਜ ਪਹਿਲਾ ਮੀਂਹ ਪਿਆ ਹੈ। ਕਰੀਬ ਦੋ ਘੰਟੇ ਤੱਕ ਪੈਂਦੇ ਰਹੇ ਇਸ ਮੀਂਹ ਕਾਰਨ ਸ਼ਹਿਰ ਦੇ ਬੀਆਰਐੱਸ ਨਗਰ, ਟ੍ਰਾਂਸਪੋਰਟ ਨਗਰ, ਮਾਡਲ ਟਾਊਨ, ਦਮੋਰੀਆ ਪੁਲ, ਚੰਡੀਗੜ੍ਹ ਰੋਡ, ਸ਼ਿੰਗਾਰ ਸਿਨੇਮਾ ਰੋਡ, ਸ਼ਿਵਾਜੀ ਨਗਰ, ਢੋਲੇਵਾਲ ਰੋਡ, ਗੁਰੂ ਅਰਜਨ ਦੇਵ ਨਗਰ, ਫੌਕਲ ਪੁਆਇੰਟ, ਹੰਬੜਾ ਰੋਡ, ਕਿਚਲੂ ਨਗਰ, ਪੰਜ ਪੀਰ ਰੋਡ, ਚੰਦਰ ਨਗਰ, ਰਾਣੀ ਝਾਂਸੀ ਰੋਡ, ਬਾਥਾ ਥਾਨ ਸਿੰਘ ਚੌਕ ਤੋਂ ਇਲਾਵਾ ਹੋਰ ਕਈ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ। ਕਈ ਮੁੱਖ ਸੜਕਾਂ ‘ਤੇ ਭਰੇ ਪਾਣੀ ਕਾਰਨ ਖਰਾਬ ਹੋਈਆਂ ਗੱਡੀਆਂ ਵੀ ਅੱਧ-ਵਿਚਾਰ ਰੁਕ ਗਈਆਂ, ਜਿਸ ਕਾਰਨ ਕਈ ਸੜਕਾਂ ‘ਤੇ ਜਾਮ ਲੱਗਿਆ ਰਿਹਾ। ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਮੀਂਹ ਨੂੰ ਉਡੀਕਦੇ ਲੁਧਿਆਣਵੀਆਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਦੀ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਸ਼ੋਸ਼ਲ ਮੀਡੀਆ ਅਤੇ ਮੌਸਮ ਮਾਹਿਰਾਂ ਵੱਲੋਂ 25, 26 ਅਤੇ 27 ਜੂਨ ਨੂੰ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਸੀ। ਇਨ੍ਹਾਂ ਦਿਨਾਂ ਵਿੱਚ ਬੱਦਲਵਾਈ ਤਾਂ ਵਾਰ ਵਾਰ ਹੁੰਦੀ ਰਹੀ ਪਰ ਮੀਂਹ ਨਾ ਆਉਣ ਕਰਕੇ ਲੋਕਾਂ ਨਿਰਾਸ਼ਾ ਵਧੀ ਹੋਈ ਸੀ। ਅੱਜ ਕਲ੍ਹ ਤਾਂ ਸ਼ੋਸ਼ਲ ਮੀਡੀਆ ‘ਤੇ ਇਹ ਵੀ ਆਉਣਾ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਵਿੱਚ ਆ ਕੇ ਮੌਨਸੂਨ ਸੁਸਤ ਹੋ ਗਈ ਹੈ। ਪਰ ਵੀਰਵਾਰ ਦੁਪਹਿਰ ਬਾਅਦ ਆਏ ਇੱਕਦਮ ਮੀਂਹ ਨੇ ਲੋਕਾਂ ਦੇ ਚਿਹਰਿਆਂ ‘ਤੇ ਇੱਕ ਵਾਰ ਤਾਂ ਰੌਣਕ ਲਿਆ ਦਿੱਤੀ। ਛੁੱਟੀਆਂ ਦੇ ਦਿਨ ਹੋਣ ਕਰ ਕੇ ਨੌਜਵਾਨ ਅਤੇ ਬੱਚੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਮੀਂਹ ਵਿੱਚ ਨਹਾਉਂਦੇ ਵੀ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਅੱਜ ਤਾਪਮਾਨ 33 ਡਿਗਰੀ ਸੈਲਸੀਅਸ ਦੇ ਲਗਪੱਗ ਰਿਹਾ। ਇਹ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਖਪਤ ਘਟੇਗੀ।

Advertisement
Tags :
Advertisement
Advertisement
×