ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਜੀਤ ਸਿੰਘ ਕੰਗ ਨਮਿਤ ਪਾਠ ਦਾ ਭੋਗ ਤੇ ਐਵਾਰਡ ਦਾ ਐਲਾਨ

11:29 AM Jul 08, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜੁਲਾਈ
ਪੀਏਯੂ ਦੇ ਸਾਬਕਾ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਜੋ ਪਿਛਲੇ ਦਿਨਾਂ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿੱਚ ਗਿਆਨ ਅੰਜਨ ਅਕਾਦਮੀ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ। ਅਕਾਡਮੀ ਦੀ ਪ੍ਰਧਾਨ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਡਾ. ਕੰਗ ਨੇ ਆਪਣੇ ਪਿਤਾ ਗੁਰਦਿੱਤਾ ਸਿੰਘ ਕੰਗ ਦੀ ਯਾਦ ਵਿੱਚ ਸੰਸਥਾ ਬਣਾਈ ਹੋਈ ਸੀ ਜੋ ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਦੀ ਹੈ।
ਇਸ ਸੰਸਥਾ ਤਹਿਤ ਡਾ. ਕੰਗ ਨੇ ਗਿਆਨ ਅੰਜਨ ਅਕਾਡਮੀ ਵਿੱਚ ਪੜ੍ਹਦੇ ਝੁੱਗੀਆਂ-ਝੌਂਪੜੀਆਂ ਵਾਲਿਆਂ ਦੇ ਬੱਚਿਆਂ ਦੀ ਮਦਦ ਕੀਤੀ ਸੀ। ਇਸ ਲਈ ਡਾ. ਕੰਗ ਦੀ ਯਾਦ ਵਿੱਚ ਸਮਾਗਮ ਕਰਵਾ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਡਾ. ਕੰਗ ਦੀ ਯਾਦ ਵਿੱਚ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ।
ਡਾ. ਮਿਨਹਾਸ ਨੇ ਐਲਾਨ ਕੀਤਾ ਕਿ ਅਕਾਡਮੀ ਵੱਲੋਂ ਡਾ. ਕੰਗ ਦੀ ਯਾਦ ਵਿੱਚ ‘ਡਾ. ਮਨਜੀਤ ਸਿੰਘ ਕੰਗ ਯਾਦਗਾਰੀ ਐਵਾਰਡ’ ਸ਼ੁਰੂ ਕੀਤਾ ਜਾਵੇਗਾ। ਇਹ ਐਵਾਰਡ ਹਰ ਸਾਲ ਡਾ. ਕੰਗ ਦੇ ਜਨਮ ਦਿਨ ’ਤੇ 3 ਮਾਰਚ ਨੂੰ ਅਕਾਡਮੀ ਦੇ ਹੋਣਹਾਰ ਬੱਚੇ ਨੂੰ ਦਿੱਤਾ ਜਾਇਆ ਕਰੇਗਾ।

Advertisement

Advertisement