ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਦੌਰ: ਸਸਕਾਰ ਲਈ ਪੈਸੇ ਨਾ ਹੋਣ ਕਾਰਨ ਲਿਵ-ਇਨ ਸਾਥਣ ਦੀ ਲਾਸ਼ ਬੋਰੇ ’ਚ ਪਾ ਕੇ ਸੜਕ ’ਤੇ ਛੱਡੀ

02:31 PM May 27, 2024 IST

ਇੰਦੌਰ (ਮੱਧ ਪ੍ਰਦੇਸ਼), 27 ਮਈ
ਇੰਦੌਰ ਵਿੱਚ 53 ਸਾਲਾ ਵਿਅਕਤੀ ਆਪਣੀ ‘ਲਿਵ-ਇਨ’ ਸਾਥੀ ਦੀ ਲਾਸ਼ ਨਾਲ ਘੱਟੋ-ਘੱਟ ਤਿੰਨ ਦਿਨ ਤੱਕ ਰਿਹਾ ਅਤੇ ਬਾਅਦ ਵਿੱਚ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੜਕ ’ਤੇ ਛੱਡ ਦਿੱਤਾ ਕਿਉਂਕਿ ਉਸ ਕੋਲ ਅੰਤਿਮ ਸੰਸਕਾਰ ਕਰਨ ਲਈ ਪੈਸੇ ਨਹੀਂ ਸਨ। ਪੁਲੀਸ ਨੂੰ ਐਤਵਾਰ ਨੂੰ ਚੰਦਨ ਨਗਰ ਇਲਾਕੇ 'ਚ 57 ਸਾਲਾ ਔਰਤ ਦੀ ਲਾਸ਼ ਮਿਲੀ। ਔਰਤ ਦੀ ਲਾਸ਼ ਚਾਰ-ਪੰਜ ਦਿਨ ਪੁਰਾਣੀ ਸੀ ਅਤੇ ਔਰਤ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਜਿਗਰ ਸਬੰਧੀ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਸੀ, ਜਿਸ ਕਾਰਨ ਉਸ ਦੀ ਕੁਦਰਤੀ ਮੌਤ ਹੋ ਗਈ ਸੀ। ਜਦੋਂ ਪੁਲੀਸ 53 ਸਾਲਾ ਵਿਅਕਤੀ ਕੋਲ ਪਹੁੰਚੀ ਤਾਂ ਉਹ ਰਾਜਮਹੱਲੇ ਦੇ ਬਗੀਚੇ ਵਿੱਚ ਬੈਠਾ ਸੀ। ਉਹ ਰੰਗ ਰੋਗਨ ਕਰਦਾ ਹੈ। ਉਹ ਮਾਨਸਿਕ ਤੌਰ 'ਤੇ ਥੋੜ੍ਹਾ ਕਮਜ਼ੋਰ ਹੈ। ਪੁਲੀਸ ਨੇ ਬਾਅਦ ’ਚ ਲਾਸ਼ ਦਾ ਸਸਕਾਰ ਕਰਵਾ ਦਿੱਤਾ।

Advertisement

Advertisement