For the best experience, open
https://m.punjabitribuneonline.com
on your mobile browser.
Advertisement

ਇੰਡੋਨੇਸ਼ੀਆ: ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 19 ਮੌਤਾਂ, ਸੱਤ ਲਾਪਤਾ

07:14 AM Mar 11, 2024 IST
ਇੰਡੋਨੇਸ਼ੀਆ  ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 19 ਮੌਤਾਂ  ਸੱਤ ਲਾਪਤਾ
ਹੜ੍ਹ ਵਿੱਚ ਘਿਰੇ ਲੋਕਾਂ ਨੂੰ ਬਚਾਉਂਦੇ ਹੋਏ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਲਾਜ਼ਮ। -ਫੋਟੋ: ਰਾਇਟਰਜ਼
Advertisement

ਪਦਾਂਗ (ਇੰਡੋਨੇਸ਼ੀਆ), 10 ਮਾਰਚ
ਇੰਡੋਨੇਸ਼ੀਆ ਦੇ ਸੁਮਾਟਰਾ ਟਾਪੂ ’ਤੇ ਭਾਰੀ ਮੀਂਹ ਨਾਲ ਅਚਾਨਕ ਹੜ੍ਹ ਆਉਣ ਅਤੇ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸਥਾਨਕ ਆਫ਼ਤ ਪ੍ਰਬੰਧਨ ਕਮੇਟੀ ਦੇ ਮੁਖੀ ਡੋਨੀ ਯੁਸਰਿਜ਼ਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਪਹਾੜ ਤੋਂ ਮਣਾਂ-ਮੂੰਹੀ ਚਿੱਕੜ, ਚੱਟਾਨਾਂ ਅਤੇ ਰੁੱਖ ਉੱਖੜ ਕੇ ਇੱਕ ਨਦੀ ’ਚ ਪਹੁੰਚ ਗਏ। ਇਸ ਕਾਰਨ ਨਦੀ ਦੇ ਕਿਨਾਰੇ ਟੁੱਟ ਗਏ ਅਤੇ ਪੱਛਮੀ ਸੁਟਾਤਰਾ ਸੂਬੇ ਦੇੇ ਪੈਸਿਸਿਰ ਸੇਲਾਤਨ ਜ਼ਿਲ੍ਹੇ ਦੇ ਪਹਾੜੀ ਪਿੰਡਾਂ ’ਚ ਹੜ੍ਹ ਆ ਗਿਆ।
ਯੂਸਰਿਜ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਆਫ਼ਤ ’ਚ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ।
ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਬਚਾਅ ਕਰਮੀ ਅਜਿਹੇ 7 ਵਿਅਕਤੀਆਂ ਨੂੰ ਲੱਭ ਰਹੇ ਹਨ ਜਿਹੜੇ ਕਥਿਤ ਤੌਰ ’ਤੇ ਲਾਪਤਾ ਹਨ। ਬਿਆਨ ਮੁਤਾਬਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 14 ਘਰ ਜ਼ਮੀਨਦੋਜ਼ ਹੋ ਗਏ ਅਤੇ 80,000 ਹਜ਼ਾਰ ਤੋਂ ਵੱਧ ਲੋਕ ਅਸਥਾਈ ਸਰਕਾਰੀ ਆਸਰਿਆਂ ’ਚ ਚਲੇ ਗਏ ਹਨ। ਜਦਕਿ ਪੱਛਮੀ ਸੁਮਾਟਰਾ ਸੂਬੇ ਦੇ ਨੌਂ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਲਗਪਗ 20 ਹਜ਼ਾਰ ਘਰਾਂ ਦੀਆਂ ਛੱਤਾਂ ਤੱਕ ਪਾਣੀ ਭਰਿਆ ਹੋਇਆ ਹੈ। ਯੁਸਰਿਜ਼ਾਲ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ, ਚਿੱਕੜ ਅਤੇ ਸੜਕਾਂ ’ਤੇ ਮਲਬੇ ਕਾਰਨ ਬਚਾਅ ਕਾਰਜਾਂ ’ਚ ਵਿਘਨ ਪੈ ਰਿਹਾ ਹੈ। -ਏਪੀ

Advertisement

Advertisement
Author Image

Advertisement
Advertisement
×