For the best experience, open
https://m.punjabitribuneonline.com
on your mobile browser.
Advertisement

ਇੰਡੋਨੇਸ਼ੀਆ: ਢਿੱਗਾਂ ਡਿੱਗਣ ਕਾਰਨ 14 ਦੀ ਮੌਤ

07:35 AM Apr 15, 2024 IST
ਇੰਡੋਨੇਸ਼ੀਆ  ਢਿੱਗਾਂ ਡਿੱਗਣ ਕਾਰਨ 14 ਦੀ ਮੌਤ
Advertisement

ਤੋਰਾਜਾ, 14 ਅਪਰੈਲ
ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ ਭਾਰੀ ਮੀਂਹ ਕਰਕੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲਾਪਤਾ ਹੋ ਗਏ। ਸਥਾਨਕ ਪੁਲੀਸ ਮੁਖੀ ਗੁਨਾਰਡੀ ਮੁੰਡੂ ਨੇ ਦੱਸਿਆ ਕਿ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ਜ਼ਿਲ੍ਹੇ ’ਚ ਬੀਤੀ ਰਾਤ ਢਿੱਗਾਂ ਡੱਗ ਗਈਆਂ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਘਰਾਂ ’ਚੋਂ ਇੱਕ ਵਿੱਚ ਪਾਰਟੀ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ ਸਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਦੱਸਿਆ ਕਿ ਅੱਜ ਦੁਪਹਿਰ ਤੱਕ ਬਚਾਅ ਕਰਮੀਆਂ ਨੇ ਮਾਕੇਲੇ ਪਿੰਡ ’ਚੋਂ 11 ਜਦਕਿ ਦੱਖਣੀ ਮਾਕੇਲੇ ’ਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਸਨ। ਤਿੰਨ ਸਾਲਾ ਬੱਚੀ ਸਮੇਤ ਤਿੰਨ ਹੋਰਾਂ ਦੀ ਹਾਲੇ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੱਠ ਸਾਲਾ ਬੱਚੀ ਸਮੇਤ ਦੋ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ। -ਏਪੀ

Advertisement

Advertisement
Author Image

Advertisement
Advertisement
×