ਭਾਰਤ-ਅਮਰੀਕਾ ਦੇ ਸਬੰਧ ਮਜਬੂਤ ਸਿਆਸੀ ਇੱਛਾਸ਼ਕਤੀ ’ਤੇ ਆਧਾਰਿਤ: ਅਮਰੀਕੀ ਸੰਸਦ ਮੈਂਬਰ
10:03 PM Jun 23, 2023 IST
ਵਸ਼ਿੰਗਟਨ, 7 ਜੂਨ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਸ਼ਿੰਗਟਨ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਸਿਆਸੀ ਤੇ ਵਿਸ਼ਵ ਪੱਧਰੀ ਹਨ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਦੋਹਾਂ ਦੇਸ਼ਾਂ ਦੀ ਮਜਬੂਤ ਸਿਆਸੀ ਇੱਛਾਸ਼ਕਤੀ ‘ਤੇ ਆਧਾਰਿਤ ਹੈ। ਸੰਸਦ ਮੈਂਬਰ ਡ੍ਰਿਊ ਫਰਗੂਸਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਲੀ ਸਾਂਝ ਦੁਨੀਆ ਭਰ ਵਿੱਚ ਖਾਸਕਰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਵਿਕਾਸ ਤੇ ਸਥਿਰਤਾ ਵੱਲ ਅਹਿਮ ਕਦਮ ਹੈ। ਉਨ੍ਹਾਂ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਧੰਨਵਾਦ ਤੇ ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦਾ ਦੌਰਾ ਸਾਰਥਕ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਦਾ ਸੱਦਾ ਦਿੱਤਾ ਹੈ ਤੇ ਸ੍ਰੀ ਮੋਦੀ 22 ਜੂਨ ਨੂੰ ਅਮਰੀਕਾ ਦੀ ਸੰਸਦ ਨੂੰ ਸੰਬੋਧਨ ਕਰਨਗੇ। -ਪੀਟੀਆਈ
Advertisement
Advertisement