ਹਿੰਦ-ਪ੍ਰਸ਼ਾਂਤ ਨੂੰ ਵਿਆਪਕ ਸਹਿਯੋਗੀ ਪਹੁੰਚ ਦੀ ਲੋੜ, ਜੀ7 ਬਣ ਸਕਦੈ ਭਾਈਵਾਲ: ਜੈਸ਼ੰਕਰ
ਰੋਮ, 27 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੁਆਡ ਦੇ ਉਭਾਰ ਨੂੰ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਨਵੇਂ ਸਬੰਧਾਂ ਅਤੇ ਭਾਈਵਾਲੀ ਸਮੇਤ ਅਹਿਮ ਬਦਲਾਅ ਵਿੱਚੋਂ ਲੰਘ ਰਿਹਾ ਹੈ। ਜੈਸ਼ੰਕਰ ਨੇ ਮੰਗਲਵਾਰ ਨੂੰ ਇਟਲੀ ਦੇ ਸ਼ਹਿਰ ਫਿਊਜੀ ਵਿੱਚ ਹਿੰਦ-ਪ੍ਰਸ਼ਾਂਤ ਭਾਈਵਾਲਾਂ ਨਾਲ ਜੀ-7 ਵਿਦੇਸ਼ ਮੰਤਰੀਆਂ ਦੇ ਸੈਸ਼ਨ ਵਿੱਚ ਕਿਹਾ, “ਸਮੂਹਿਕ ਯਤਨਾਂ ਦੇ ਦੌਰ ਵਿੱਚ ਹਿੰਦ-ਪ੍ਰਸ਼ਾਂਤ ਨੂੰ ਵਿਵਹਾਰਕ ਹੱਲ, ਨਰਮ ਕੂਟਨੀਤੀ ਅਤੇ ਵਧੇਰੇ ਖੁੱਲ੍ਹੇ ਸੰਵਾਦ ਦੀ ਲੋੜ ਹੋਵੇਗੀ। ਜੀ-7 ਇਸ ਵਿੱਚ ਭਾਈਵਾਲ ਹੋ ਸਕਦਾ ਹੈ।” ਕੁਆਡ ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦਾ ਮੁੱਖ ਸੰਗਠਨ ਹੈ। ਜੈਸ਼ੰਕਰ ਜੀ-7 ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ 24 ਤੋਂ 26 ਨਵੰਬਰ ਤੱਕ ਇਟਲੀ ਦੇ ਅਧਿਕਾਰਤ ਦੌਰੇ ’ਤੇ ਸਨ। ਭਾਰਤ ਨੂੰ ਜੀ-7 ਸੰਮੇਲਨ ਵਿੱਚ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਗਿਆ ਸੀ। -ਪੀਟੀਆਈ
ਅਮਰੀਕਾ ਅਤੇ ਭਾਰਤ ਇਕੱਠੇ ਮਿਲ ਕੇ ਕੰਮ ਕਰਨ ਵਾਲੇ ਮਜ਼ਬੂਤ ਮੁਲਕ ਨੇ: ਬਲਿੰਕਨ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਇਕੱਠਿਆਂ ਮਿਲ ਕੇ ਕੰਮ ਕਰਨ ਵਾਲੇ ਮਜ਼ਬੂਤ ਮੁਲਕ ਹਨ। ਉਨ੍ਹਾਂ ਇਹ ਗੱਲ ਇਟਲੀ ਦੇ ਫਿਊਜੀ ਵਿੱਚ ਜੀ 7 ਸ਼ਿਖਰ ਸੰਮੇਲਨ ਤੋਂ ਇੱਕ ਪਾਸੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਮਗਰੋਂ ‘ਐਕਸ’ ਉੱਤੇ ਪਾਈ ਪੋਸਟ ਵਿੱਚ ਆਖੀ। ਸ੍ਰੀ ਬਲਿੰਕਨ ਨੇ ਲਿਖਿਆ,‘ਅਮਰੀਕਾ ਤੇ ਭਾਰਤ ਮਿਲਕੇ ਕੰਮ ਕਰਨ ਵਾਲੇ ਮਜ਼ਬੂਤ ਮੁਲਕ ਹਨ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਮੈਂ ਅੱਜ ਇਟਲੀ ਵਿੱਚ ਹੋਈ ਮੁਲਾਕਾਤ ਦੌਰਾਨ ਵਿਸ਼ਵ ਸੁਰੱਖਿਆ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦੇ ਸਹਿਯੋਗ ਦੇ ਮਹੱਤਵ ਸਬੰਧੀ ਚਰਚਾ ਕੀਤੀ।