ਆਦਮਪੁਰ ਤੋਂ ਮੁੰਬਈ ਲਈ ਅੱਜ ਉੱਡੇਗੀ ਇੰਡੀਗੋ ਦੀ ਪਹਿਲੀ ਫਲਾਈਟ
09:57 AM Jul 02, 2025 IST
Advertisement
ਹਤਿੰਦਰ ਮਹਿਤਾ
ਜਲੰਧਰ, 2 ਜੁਲਾਈ
ਆਦਮਪੁਰ ਦੇ ਸਿਵਲ ਹਵਾਈ ਅੱਡੇ ਤੋਂ ਅੱਜ ਮੁੰਬਈ ਲਈ ਪਹਿਲੀ ਉਡਾਣ ਰਵਾਨਾ ਹੋਵੇਗੀ। ਆਦਮਪੁਰ ਤੋਂ ਮੁੰਬਈ ਲਈ ਇਹ ਨਿਯਮਤ ਉਡਾਣ ਇੰਡੀਗੋ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਗਈ ਹੈ।
Advertisement
ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ ਨੰਬਰ 6ਈ 5931 ਬਾਅਦ ਦੁਪਹਿਰ 12.55 ਵਜੇ ਉਡਾਨ ਭਰੇਗੀ ਤੇ ਸਵਾ ਤਿੰਨ ਵਜੇ ਆਦਮਪੁਰ ਪੁੱਜੇਗੀ। ਆਦਮਪੁਰ ਤੋਂ ਫਲਾਈਟ ਨੰਬਰ 6ਈ 5932 ਸ਼ਾਮ 3:50 ਵਜੇ ਰਵਾਨਾ ਹੋਵੇਗੀ ਤੇ 6.30 ਵਜੇ ਮੁੰਬਈ ਪੁੱਜੇਗੀ। ਆਦਮਪੁਰ ਅਥਾਰਿਟੀ ਵੱਲੋਂ ਇੰਡੀਗੋ ਏਅਰਲਾਈਨ ਨੂੰ ਹਵਾਈ ਅੱਡੇ ’ਤੇ ਦਫ਼ਤਰ ਤੇ ਹੋਰ ਲੋੜੀਂਦੀਆਂ ਸਹੂਲਤਾਂ ਅਲਾਟ ਕਰ ਦਿੱਤੀਆਂ ਹਨ।
Advertisement
Advertisement
ਇਹ ਫਲਾਈਟ ਇਸ ਖ਼ੇਤਰ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਦੋਆਬੇ ਦੇ ਵਪਾਰੀਆਂ ਅਤੇ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਨਵਾਂਸ਼ਹਿਰ, ਕਪੂਰਥਲਾ, ਜਲੰਧਰ ਸਣੇ ਹੋਰਨਾਂ ਖੇਤਰਾਂ ਦੇ ਲੋਕਾਂ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਉਡਾਣ ਦਾ ਫਾਇਦਾ ਮਿਲੇਗਾ।
Advertisement