ਇੰਡੀਗੋ ਯਾਤਰੀ ਵੱਲੋਂ ਸੈਂਡਵਿੱਚ ਵਿੱਚ ਸਕਰਿਊ ਮਿਲਣ ਦਾ ਦਾਅਵਾ
11:33 PM Feb 13, 2024 IST
Advertisement
ਨਵੀਂ ਦਿੱਲੀ, 13 ਫਰਵਰੀ
ਇੰਡੀਗੋ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਇੱਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਏਅਰਲਾਈਨ ਵੱਲੋਂ ਪਰੋਸੇ ਗਏ ਸੈਂਡਵਿਚ ਵਿੱਚੋਂ ਪੇਚ (ਸਕਰਿਊ) ਮਿਲਿਆ ਹੈ। ਹਾਲਾਂਕਿ ਜਹਾਜ਼ ਕੰਪਨੀ ਨੇ ਅੱਜ ਕਿਹਾ ਕਿ ਯਾਤਰੀ ਨੇ ਸਫ਼ਰ ਦੌਰਾਨ ਇਸ ਮਾਮਲੇ ਸਬੰਧੀ ਏਅਰਲਾਈਨ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਯਾਤਰੀ ਨੇ ਸਫ਼ਰ ਦੌਰਾਨ ਖਾਧੇ ਸੈਂਡਵਿਚ ਦੀ ਤਸਵੀਰ ਨੂੰ ਜਹਾਜ਼ ਤੋਂ ਉਤਰਨ ਮਗਰੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ, ‘‘ਪਹਿਲੀ ਫਰਵਰੀ ਨੂੰ ਬੰਗਲੁਰੂ-ਚੇਨੱਈ ਦੀ ਉਡਾਣ 6ਈ-904 ਦੇ ਸਫ਼ਰ ਸਬੰਧੀ ਯਾਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਸਵੀਰ ਬਾਰੇ ਸਾਨੂੰ ਪਤਾ ਹੈ। ਯਾਤਰੀ ਨੇ ਸਫ਼ਰ ਦੌਰਾਨ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।’’ ਜਹਾਜ਼ ਕੰਪਨੀ ਨੇ ਇਸ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ।
Advertisement
Advertisement
Advertisement