Indigo Delhi-Pune flight delay ਪਾਇਲਟ ਦੇ ਬਿਮਾਰ ਹੋਣ ਨਾਲ ਇੰਡੀਗੋ ਦੀ ਦਿੱਲੀ-ਪੁਣੇ ਉਡਾਣ ’ਚ ਦੇਰੀ
07:42 PM Jul 05, 2025 IST
Advertisement
Advertisement
ਮੁੰਬਈ, 5 ਜੁਲਾਈ
ਦਿੱਲੀ ਤੋਂ ਪੁਣੇ ਜਾਣ ਵਾਲੀ ਇੰਡੀਗੋ ਉਡਾਣ ਨੇ ਸਾਢੇ ਚਾਰ ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਏਅਰਲਾਈਨ ਨੇ ਅੱਜ ਕਿਹਾ ਕਿ ਉਸ ਨੇ ਚਾਰ ਜੁਲਾਈ ਨੂੰ ਪਾਇਲਟ ਨੂੰ ਢੁਕਵੀਂ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਅਤੇ ਉਡਾਣ 6E2262 ਨੂੰ ਚਲਾਉਣ ਲਈ ਬਦਲਵੇਂ ਚਾਲਕ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਜਿਹੀ ਹੀ ਇਕ ਘਟਨਾ ਏਅਰ ਇੰਡੀਆ ਦੇ ਜਹਾਜ਼ ਵਿਚ ਵਾਪਰੀ ਜਦੋਂ ਇਸ ਦਾ ਕਮਾਂਡਰ ਜਹਾਜ਼ ਦੇ ਅੰਦਰ ਡਿੱਗ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਟਾਟਾ ਗਰੁੱਪ ਏਅਰਲਾਈਨ ਦੀ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਚਲਾਉਣ ਦੀ ਤਿਆਰੀ ਕਰ ਰਿਹਾ ਸੀ। ਦੂਜੇ ਪਾਸੇ ਇੰਡੀਗੋ ਨੇ ਇਸ ਘਟਨਾ ਦੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।
ਹਾਲਾਂਕਿ, ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਅਨੁਸਾਰ, ਇੰਡੀਗੋ ਦੀ ਉਡਾਣ ਜੋ ਦਿੱਲੀ ਹਵਾਈ ਅੱਡੇ ਤੋਂ ਸਵੇਰੇ 6 ਵਜੇ ਰਵਾਨਾ ਹੋਣੀ ਸੀ, 4.30 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਪੀਟੀਆਈ
Advertisement
Advertisement
Advertisement