For the best experience, open
https://m.punjabitribuneonline.com
on your mobile browser.
Advertisement

ਪੀਏਯੂ ਵੱਲੋਂ ਦੇਸੀ ਅੰਬਾਂ ਦੀਆਂ ਕਿਸਮਾਂ ਪ੍ਰਦਰਸ਼ਿਤ

06:53 AM Jul 23, 2024 IST
ਪੀਏਯੂ ਵੱਲੋਂ ਦੇਸੀ ਅੰਬਾਂ ਦੀਆਂ ਕਿਸਮਾਂ ਪ੍ਰਦਰਸ਼ਿਤ
ਫਲ ਖੋਜ ਕੇਂਦਰ ਗੰਗੀਆਂ ਵਿੱਚ ਲਗਾਈ ਅੰਬਾਂ ਦੀ ਪ੍ਰਦਰਸ਼ਨੀ ਦੌਰਾਨ ਮਾਹਿਰ।
Advertisement

ਪੱਤਰ ਪ੍ਰੇਰਕ
ਮੁਕੇਰੀਆਂ, 22 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਗੋਸਲ ਨੇ ਦੇਸੀ ਅੰਬਾਂ ਦੀ ਸੰਭਾਲ ਅਤੇ ਇਨ੍ਹਾਂ ਦੇ ਇਤਿਹਾਸ ਨੂੰ ਸਾਂਭੀ ਰੱਖਣ ਲਈ ਅੰਬ ਦੇ ਕਾਸ਼ਤਕਾਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਹ ਅੱਜ ਇੱਥੇ ਗੜਦੀਵਾਲਾ ਨੇੜੇ ਐਮਐਸ ਰੰਧਾਵਾ ਫਲ ਖੋਜ ਕੇਂਦਰ ਗੰਗੀਆ ਵਿੱਚ ਅੰਬ ਕਾਸ਼ਤਕਾਰਾਂ ਨੂੰ ਦੇਸੀ ਅੰਬਾਂ ਦੀ ਕਾਸ਼ਤ ਅਤੇ ਸੰਭਾਲ ਲਈ ਉਤਸ਼ਾਹਿਤ ਕਰਨ ਲਈ ਲਗਾਈ ਅੰਬਾਂ ਦੀ ਪ੍ਰਸਦਰਸ਼ਨੀ ਦੌਰਾਨ ਪੁੱਜੇ ਸਨ।
ਡਾ. ਗੋਸਲ ਨੇ ਕਿਹਾ ਕਿ ਨੀਮ ਪਹਾੜੀ ਖੇਤਰਾਂ ’ਚ ਚੂਪਣ ਵਾਲੇ ਦੇਸੀ ਅੰਬਾਂ ਦੀ ਇਤਿਹਾਸਕ ਰਵਾਇਤ ਨੂੰ ਸਾਂਭੀ ਰੱਖਣ ਦੀ ਲੋੜ ਹੈ। ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀਅਤ ਦੇ ਪਹਿਰੇਦਾਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਅੰਬਾਂ ਦੀ ਇਸ ਕਿਸਮ ਨੂੰ ਸੰਭਾਲਣ ਲਈ ਕੰਢੀ ਇਲਾਕੇ ਵਿੱਚ ਵਿਸ਼ੇਸ਼ ਯਤਨ ਕੀਤੇ ਗਏ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਰਵਾਇਤੀ ਤੌਰ ’ਤੇ ਇਸ ਇਲਾਕੇ ਵਿੱਚ ਅੰਬਾਂ ਦਾ ਵਾਧਾ ਗੁਠਲੀਆਂ ਰਾਹੀਂ ਬਿਜਾਈ ਤੋਂ ਹੁੰਦਾ ਸੀ, ਇਸ ਲਈ ਪੁਰਾਣੇ ਅੰਬਾਂ ਦੀਆਂ ਕਿਸਮਾਂ ਦੀਆਂ ਕਈ ਪ੍ਰਜਾਤੀਆਂ ਇਸ ਇਲਾਕੇ ਵਿੱਚ ਪਾਈਆਂ ਜਾਂਦੀਆਂ ਹਨ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਦੇਸੀ ਅੰਬਾਂ ਦੀਆਂ 60 ਤੋਂ ਵਧੇਰੇ ਕਿਸਮਾਂ ਵਿਲੱਖਣ ਅਕਾਰ ਅਤੇ ਰਸ ਦੇ ਸਵਾਦ ਦੇ ਨਾਲ ਛੋਟੀ ਗਿੱਟਕ ਅਤੇ ਸਵਾਦਲੇ ਰੇਸ਼ਿਆਂ ਸਮੇਤ ਪਤਲੀ ਛਿੱਲੜ ਦੇ ਗੁਣਾਂ ਦੀਆਂ ਧਾਰਨੀ ਹੋਣ ਕਾਰਨ ਇੱਥੇ ਬੀਜੀਆਂ ਗਈਆਂ। ਇਹਨਾਂ ਨੂੰ ਜੀ ਐੱਨ-1 ਅਤੇ ਜੀ ਐੱਨ-60 ਨਾਂ ਦੇ ਕੇ ਗੰਗੀਆ ਦੇ ਫਲ ਖੋਜ ਕੇਂਦਰ ਤੇ ਬਰੀਡਿੰਗ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ। ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜੀ ਐੱਨ-1, ਜੀ ਐੱਨ-7 ਅਤੇ ਗੰਗੀਆ ਸੰਧੂਰੀ-19 ਫਲਾਂ ਦੇ ਮਿਆਰ ਅਤੇ ਝਾੜ ਕਾਰਨ ਰਾਜ ਵਿਚ ਬੀਜੀਆਂ ਜਾਂਦੀਆਂ ਹਨ। ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚਐੱਸ ਰਤਨਪਾਲ ਨੇ ਦੱਸਿਆ ਕਿ ਦੇਸੀ ਅੰਬਾਂ ਦੀਆਂ ਕਿਸਮਾਂ ਦੁਸਹਿਰੀ, ਲੱਡੂ ਅੰਬ, ਗੋਲਾ ਘਾਸੀਪੁਰ ਅਤੇ ਬੇਰ ਅੰਬ ਫਲਾਂ ਦੇ ਅਕਾਰ ਪੱਖੋਂ ਪਛਾਣੀਆਂ ਗਈਆਂ ਹਨ। ਫਲ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨਵਪ੍ਰੇਮ ਸਿੰਘ ਨੇ 7 ਕਿਸਮਾਂ ਬਾਰੇ ਦੱਸਿਆ ਜਿਨ੍ਹਾਂ ਵਿੱਚ ਅਨਾਮੀ ਛੱਲੀ ਅਤੇ ਸਿੰਧੂਰੀ ਚੌਂਸਾ ਆਪਣੇ ਵਿਸ਼ੇਸ਼ ਗੁਣਾਂ ਕਰਕੇ ਇਲਾਕੇ ਵਿੱਚ ਵੱਧ ਮੁੱਲ ਤੇ ਵਿਕਣ ਵਾਲੀਆਂ ਕਿਸਮਾਂ ਹਨ। ਫਲ ਖੋਜ ਕੇਂਦਰ ਗੰਗੀਆ ਦੇ ਨਿਰਦੇਸ਼ਕ ਡਾ. ਸੁਮਨਜੀਤ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਕੇਂਦਰ ਕੋਲ ਚੂਪਣ ਵਾਲੇ ਅੰਬਾਂ ਦੀਆਂ 80 ਤੋਂ ਵਧੇਰੇ ਵੰਨਗੀਆਂ ਹਨ, ਪੰਦਰਾਂ ਅਚਾਰ ਵਾਲੇ ਅਤੇ 55 ਪਿਉਂਦੀ ਕਿਸਮਾਂ ਵੀ ਖੇਤਰ ਵਿਚ ਬੀਜੀਆਂ ਜਾ ਸਕਦੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×