For the best experience, open
https://m.punjabitribuneonline.com
on your mobile browser.
Advertisement

ਸੈਮੀਫਾਈਨਲ ਲਈ ਭਾਰਤ ਦਾ ਇੰਤਜ਼ਾਰ ਵਧਿਆ; ਟੀਮ ਇੰਡੀਆ ਲਈ ਆਖਰੀ ਮੈਚ ਜਿੱਤਣਾ ਜ਼ਰੂਰੀ

12:33 PM Jun 23, 2024 IST
ਸੈਮੀਫਾਈਨਲ ਲਈ ਭਾਰਤ ਦਾ ਇੰਤਜ਼ਾਰ ਵਧਿਆ  ਟੀਮ ਇੰਡੀਆ ਲਈ ਆਖਰੀ ਮੈਚ ਜਿੱਤਣਾ ਜ਼ਰੂਰੀ
Advertisement

ਕਿੰਗਸਟਨ, 23 ਜੂਨ

Advertisement

ਅਫਗਾਨਿਸਤਾਨ ਨੇ ਕ੍ਰਿਕਟ ਟੀ-20 ਵਿਸ਼ਵ ਚੈਂਪੀਅਨ ਵਿਚ ਆਸਟਰੇਲੀਆ ਨੂੰ ਹਰਾ ਕੇ ਸੁਪਰ-8 ’ਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਇਸ ਕਾਰਨ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਇੰਤਜ਼ਾਰ ਵਧ ਗਿਆ ਹੈ। ਹੁਣ ਟੀਮ ਇੰਡੀਆ ਨੂੰ ਸੋਮਵਾਰ ਨੂੰ ਕਿਸੇ ਵੀ ਹਾਲਤ ਵਿਚ ਆਸਟਰੇਲੀਆ ਖਿਲਾਫ ਸੁਪਰ 8 ਦਾ ਆਖਰੀ ਮੈਚ ਜਿੱਤਣਾ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਨੂੰ ਆਪਣੀ ਔਸਤ ਗਰੁੱਪ-1 ਦੀਆਂ ਬਾਕੀ ਟੀਮਾਂ ਨਾਲੋਂ ਬਿਹਤਰ ਰੱਖਣੀ ਹੋਵੇਗੀ। ਗਰੁੱਪ-1 ਵਿਚ ਆਸਟਰੇਲੀਆ ਅਤੇ ਅਫਗਾਨਿਸਤਾਨ ਦੇ 2-2 ਅੰਕ ਹਨ। ਭਾਰਤ ਦੇ 4 ਅੰਕ ਹਨ ਅਤੇ ਬੰਗਲਾਦੇਸ਼ ਦਾ ਕੋਈ ਅੰਕ ਨਹੀਂ ਹੈ। ਗਰੁੱਪ ਦੇ ਸਿਰਫ 2 ਮੈਚ ਬਾਕੀ ਹਨ ਪਰ ਹੁਣ ਤੱਕ ਨਾ ਤਾਂ ਕਿਸੇ ਟੀਮ ਨੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ ਹੈ ਅਤੇ ਨਾ ਹੀ ਕੋਈ ਟੀਮ ਬਾਹਰ ਹੋਈ ਹੈ।

Advertisement

Advertisement
Author Image

sukhitribune

View all posts

Advertisement