ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ’ਚ ਭਾਰਤ ਦੇ ਰਿਕਾਰਡ 43 ਤਗ਼ਮੇ ਪੱਕੇ

08:26 AM May 05, 2024 IST

ਅਸਤਾਨਾ: ਆਕਾਸ਼ ਗੋਰਖਾ, ਵਿਸ਼ਵਨਾਥ ਸੁਰੇਸ਼, ਨਿਖਿਲ ਅਤੇ ਪ੍ਰੀਤ ਮਲਿਕ ਨੇ ਅੱਜ ਇੱਥੇ ਅੰਡਰ-22 ਪੁਰਸ਼ ਫਾਈਨਲ ਵਿੱਚ ਕਦਮ ਧਰਿਆ ਹੈ, ਜਿਸ ਨਾਲ ਭਾਰਤੀ ਮੁੱਕੇਬਾਜ਼ਾਂ ਨੇ ਏਐੱਸਬੀਸੀ ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਵੱਖ ਵੱਖ ਵਰਗਾਂ ਵਿੱਚ ਰਿਕਾਰਡ 43 ਤਗ਼ਮੇ ਪੱਕੇ ਕੀਤੇ। ਸੀਨੀਅਰ ਕੌਮੀ ਚੈਂਪੀਅਨ ਆਕਾਸ਼ ਨੇ 60 ਕਿਲੋ ਵਰਗ ਵਿੱਚ ਦਬਦਬਾ ਬਣਾਉਂਦਿਆਂ ਸੈਮੀਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਇਲਾਸੋਵ ਸਯਾਤ ’ਤੇ 5-0 ਨਾਲ ਜਿੱਤ ਦਰਜ ਕੀਤੀ। ਨਿਖਿਲ (57 ਕਿਲੋ) ਅਤੇ ਪ੍ਰੀਤ (67 ਕਿਲੋ) ਨੇ ਕ੍ਰਮਵਾਰ ਮੰਗੋਲੀਆ ਦੇ ਦੋਰਜਾਨਯਾਮਬੂ ਗਾਨਬੋਲਡ ਅਤੇ ਕਿਰਗਿਜ਼ਸਤਾਨ ਦੇ ਅਲਮਾਜ ਓਰੋਜ਼ਬੇਕੋਵ ਨੂੰ 5-2 ਦੇ ਬਰਾਬਰ ਫ਼ਰਕ ਨਾਲ ਹਰਾਇਆ ਪਰ ਐੱਮ ਜਾਦੂਮਣੀ ਸਿੰਘ (51 ਕਿਲੋ), ਅਜੈ ਕੁਮਾਰ (63.5 ਕਿਲੋ), ਅੰਕੁਸ਼ (71 ਕਿਲੋ), ਧਰੁਵ ਸਿੰਘ (80 ਕਿਲੋ), ਜੁਗਨੂ (86 ਕਿਲੋ) ਅਤੇ ਯੁਵਰਾਜ (92 ਕਿਲੋ) ਨੂੰ ਅੰਡਰ-22 ਦੇ ਆਪਣੇ ਸੈਮੀਫਾਈਨਲ ਹਾਰਨ ਕਰਕੇ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਓਲੰਪਿਕ ਜਾਣ ਵਾਲੀ ਟੀਮ ਦੀ ਮੈਂਬਰ ਪ੍ਰੀਤੀ (54 ਕਿਲੋ) ਸਣੇ ਨੌਂ ਮਹਿਲਾ ਮੁੱਕੇਬਾਜ਼ ਅੰਡਰ-22 ਸੈਮੀਫਾਈਨਲ ਖੇਡਣਗੀਆਂ। ਅੰਡਰ-22 ਫਾਈਨਲ ਮੰਗਲਵਾਰ ਨੂੰ ਖੇਡੇ ਜਾਣਗੇ। ਮੌਜੂਦਾ ਜੂਨੀਅਰ ਵਿਸ਼ਵ ਚੈਂਪੀਅਨ ਨਿਸ਼ਾ (52 ਕਿਲੋ) ਅਤੇ ਏਸ਼ਿਆਈ ਯੂਥ ਚੈਂਪੀਅਨ ਨਿਕਿਤਾ ਚੰਦ (60 ਕਿਲੋ) ਨਾਲ ਪੰਜ ਹੋਰ ਮੁੱਕੇਬਾਜ਼ ਫਾਈਨਲ ਵਿੱਚ ਪਹੁੰਚ ਗਈਆਂ। ਯੂਥ ਫਾਈਨਲ ਵਿੱਚ ਹੁਣ 14 ਭਾਰਤੀ ਮੁੱਕੇਬਾਜ਼ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਸੱਤ ਮਹਿਲਾ ਅਤੇ ਸੱਤ ਪੁਰਸ਼ ਵਰਗ ’ਚ ਸੋਨ ਤਗ਼ਮੇ ਲਈ ਰਿੰਗ ’ਚ ਉੱਤਰਨਗੇ। -ਪੀਟੀਆਈ

Advertisement

Advertisement
Advertisement