For the best experience, open
https://m.punjabitribuneonline.com
on your mobile browser.
Advertisement

ਭਾਰਤ ਦੀ ਆਬਾਦੀ 144 ਕਰੋੜ ਤੋਂ ਪਾਰ

06:29 AM Apr 18, 2024 IST
ਭਾਰਤ ਦੀ ਆਬਾਦੀ 144 ਕਰੋੜ ਤੋਂ ਪਾਰ
Advertisement

* 14 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ
* 77 ਸਾਲਾਂ ’ਚ ਆਬਾਦੀ ਦੁੱਗਣੀ ਹੋਣ ਦਾ ਅਨੁਮਾਨ

Advertisement

ਨਵੀਂ ਦਿੱਲੀ, 17 ਅਪਰੈਲ
ਭਾਰਤ ਦੀ ਜਨਸੰਖਿਆ 144 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਿਸ ਵਿੱਚ 24 ਫੀਸਦ ਆਬਾਦੀ 0 ਤੋਂ 14 ਸਾਲ ਦੇ ਉਮਰ ਵਾਲਿਆਂ ਦੀ ਹੈ। ਇਹ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਯੂਐੱਨਐੱਫਪੀਏ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ 77 ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਨਾਲ ਵਿਸ਼ਵ ਪੱਧਰ ’ਤੇ ਸਭ ਤੋਂ ਅੱਗੇ ਹੈ, ਜਦਕਿ ਚੀਨ 142.5 ਕਰੋੜ ਨਾਲ ਦੂਜੇ ਨੰਬਰ ’ਤੇ ਹੈ। 2011 ਵਿੱਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ 24 ਫੀਸਦ ਆਬਾਦੀ 0-14 ਸਾਲ ਦੀ ਉਮਰ ਦੀ ਹੈ, ਜਦੋਂਕਿ 17 ਫੀਸਦ 10-19 ਸਾਲ ਦੀ ਉਮਰ ਵਰਗ ਦੀ ਹੈ। 10-24 ਸਾਲ ਦੀ ਉਮਰ ਦੇ ਵਰਗ ਦੀ ਆਬਾਦੀ 26 ਫੀਸਦ ਹੋਣ ਦਾ ਅਨੁਮਾਨ ਹੈ। 15-64 ਉਮਰ ਸਮੂਹ 68 ਫੀਸਦ ਹੈ। ਇਸ ਤੋਂ ਇਲਾਵਾ ਭਾਰਤ ਦੀ 7 ਫੀਸਦ ਆਬਾਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੈ। ਦੇਸ਼ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਦੀ 74 ਸਾਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨਸੀ ਅਤੇ ਪ੍ਰਜਣਨ ਸਿਹਤ ਵਿੱਚ 30 ਸਾਲਾਂ ਦੀ ਪ੍ਰਗਤੀ ਨੇ ਦੁਨੀਆ ਵਿੱਚ ਸਭ ਤੋਂ ਵਾਂਝੇ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਰਿਪੋਰਟ ਮੁਤਾਬਕ, ਭਾਰਤ ਵਿੱਚ ਸਾਲ 2006-2023 ਦਰਮਿਆਨ 23 ਫ਼ੀਸਦ ਬਾਲ ਵਿਆਹ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਣੇਪੇ ਦੌਰਾਨ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ ਜੋ ਦੁਨੀਆ ਵਿੱਚ ਹੋਣ ਵਾਲੀਆਂ ਅਜਿਹੀਆਂ ਸਾਰੀਆਂ ਮੌਤਾਂ ਦਾ 8 ਫੀਸਦੀ ਰਹਿ ਗਈਆਂ ਹਨ। ਰਿਪੋਰਟ ਮੁਤਾਬਕ, ‘‘ਭਾਰਤ ਦੀ ਸਫਲਤਾ ਦਾ ਸਿਹਰਾ ਅਕਸਰ ਕਿਫਾਇਤੀ, ਮਿਆਰੀ ਜਣੇਪਾ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਦੇ ਨਾਲ-ਨਾਲ ਸਿਹਤ ਨਤੀਜਿਆਂ ’ਤੇ ਲਿੰਗ ਭੇਦ-ਭਾਵ ਦੇ ਪ੍ਰਭਾਵ ਨੂੰ ਹੱਲ ਕਰਨ ਦੇ ਯਤਨਾਂ ਨੂੰ ਦਿੱਤਾ ਜਾਂਦਾ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×