For the best experience, open
https://m.punjabitribuneonline.com
on your mobile browser.
Advertisement

ਪੰਨੂ ਮਾਮਲੇ ਦੀ ਜਾਂਚ ’ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਜੁੜੇ: ਜੈਸ਼ੰਕਰ

06:49 AM Apr 02, 2024 IST
ਪੰਨੂ ਮਾਮਲੇ ਦੀ ਜਾਂਚ ’ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਜੁੜੇ  ਜੈਸ਼ੰਕਰ
Advertisement

ਨਵੀਂ ਦਿੱਲੀ, 1 ਅਪਰੈਲ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ’ਚ ਇਕ ਸਰਕਾਰੀ ਅਧਿਕਾਰੀ ਦੀ ਕਥਿਤ ਸ਼ਮੂਲੀਅਤ ਦੀ ਜਾਂਚ ’ਚ ਭਾਰਤ ਦੇ ਕੌਮੀ ਸੁਰੱਖਿਆ ਹਿੱਤ ਜੁੜੇ ਹੋਏ ਹਨ। ਉਨ੍ਹਾਂ ਭਾਰਤ ’ਚ ਅਮਰੀਕਾ ਦੇ ਸਫ਼ੀਰ ਐਰਿਕ ਗਾਰਸੇਟੀ ਦੇ ਇਕ ਬਿਆਨ ਬਾਰੇ ਪੁੱਛੇ ਗਏ ਸਵਾਲ ’ਤੇ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਜਾਂਚ ’ਚ ਸਾਡੇ ਆਪਣੇ ਕੌਮੀ ਸੁਰੱਖਿਆ ਹਿੱਤ ਜੁੜੇ ਹੋਏ ਹਨ।’’ ਗਾਰਸੇਟੀ ਨੇ ਕਿਹਾ ਸੀ ਕਿ ਕਿਸੇ ਦੂਜੇ ਮੁਲਕ ਦੇ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼ ’ਚ ਇਕ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ ਮਨਜ਼ੂਰ ਨਹੀਂ ਹੈ। ਜੈਸ਼ੰਕਰ ਨੇ ਕਿਹਾ ਕਿ ਅਮਰੀਕੀ ਸਫ਼ੀਰ ਆਪਣੀ ਸਰਕਾਰ ਦੀ ਸੋਚ ਜਾਂ ਹਾਲਾਤ ਮੁਤਾਬਕ ਜੋ ਸਹੀ ਹੋਵੇਗਾ, ਉਹੋ ਆਖਣਗੇ। ਉਨ੍ਹਾਂ ਕਿਹਾ,‘‘ਮੇਰੀ ਸਰਕਾਰ ਦੀ ਸਥਿਤੀ ਇਹ ਹੈ ਕਿ ਖਾਸ ਤੌਰ ਨਾਲ ਇਸ ਮਾਮਲੇ ’ਚ ਸਾਨੂੰ ਕੁਝ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਜਦੋਂ ਵੀ ਸਾਨੂੰ ਜਾਂਚ ਬਾਰੇ ਕੁਝ ਦੱਸਣਾ ਹੋਵੇਗਾ ਤਾਂ ਇਸ ਬਾਰੇ ਗੱਲ ਕਰਕੇ ਖੁਸ਼ੀ ਹੋਵੇਗੀ। ਅਜੇ ਦੱਸਣ ਨੂੰ ਕੁਝ ਵੀ ਨਹੀਂ ਹੈ, ਬਸ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀਆਂ ਨੂੰ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਰੂਸ ਲਿਜਾਣ ਮਗਰੋਂ ਉਨ੍ਹਾਂ ਨੂੰ ਯੂਕਰੇਨ ਜੰਗ ’ਚ ਭੇਜਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਰੂਸ ਸਰਕਾਰ ਕੋਲ ਬਹੁਤ ਮਜ਼ਬੂਤੀ ਨਾਲ ਇਸ ਮਾਮਲੇ ਨੂੰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×