ਮਾਲਦੀਵ ’ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨੇ ਮੁਇਜ਼ੂ ਨੂੰ ਦਸਤਾਵੇਜ਼ ਸੌਂਪੇ
07:05 AM Jan 07, 2025 IST
ਮਾਲੇ, 6 ਜਨਵਰੀ
ਮਾਲਦੀਵ ’ਚ ਭਾਰਤ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਜੀ. ਬਾਲਾ ਸੁਬਰਾਮਨੀਅਮ ਨੇ ਅੱਜ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਆਪਣੇ ਦਸਤਾਵੇਜ਼ ਸੌਂਪੇ ਅਤੇ ਦੋਵਾਂ ਧਿਰਾਂ ਨੇ ਵਿਕਾਸ ਸਬੰਧੀ ਸਹਿਯੋਗ ਅੱਗੇ ਵਧਾਉਣ, ਵੱਖ ਵੱਖ ਖੇਤਰਾਂ ’ਚ ਨਿਵੇਸ਼ ਵਧਾਉਣ ਅਤੇ ਲੋਕਾਂ ਵਿਚਾਲੇ ਆਪਸੀ ਸੰਪਰਕ ਮਜ਼ਬੂਤ ਬਣਾਉਣ ’ਤੇ ਚਰਚਾ ਕੀਤੀ। ਬਾਲਾ ਸੁਬਰਾਮਨੀਅਮ 1998 ਬੈਚ ਦੇ ਆਈਐੱਫਐੱਸ ਅਫਸਰ ਹਨ ਅਤੇ ਉਹ ਮਨੂ ਮਹਾਵਰ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਨਵੰਬਰ ਨੂੰ ਮੁਕੰਮਲ ਹੋ ਗਿਆ ਸੀ। ਉਨ੍ਹਾਂ ਅੱਜ ਰਾਸ਼ਟਰਪਤੀ ਦਫ਼ਤਰ ’ਚ ਕਰਵਾਏ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਨੂੰ ਆਪਣੇ ਦਸਤਾਵੇਜ਼ ਸੌਂਪੇ। ਭਾਰਤੀ ਹਾਈ ਕਮਿਸ਼ਨ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਹਾਈ ਕਮਿਸ਼ਨਰ ਜੀ ਬਾਲਾ ਸੁਬਰਾਮਨੀਅਮ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਕੋਲ ਆਪਣੇ ਦਸਤਾਵੇਜ਼ ਪੇਸ਼ ਕੀਤੇ।’ -ਪੀਟੀਆਈ
Advertisement
Advertisement