ਸਾਲ 2024 ’ਚ ਭਾਰਤ ਦੀ ਵਿਕਾਸ ਦਰ ਸੱਤ ਫੀਸਦ ਰਹੇਗੀ: ਆਈਐੱਮਐੱਫ
07:13 AM Oct 23, 2024 IST
Advertisement
ਵਾਸ਼ਿੰਗਟਨ, 22 ਅਕਤੂਬਰ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਮੌਜੂਦਾ ਸਾਲ ਵਿੱਚ ਭਾਰਤ ਦੀ ਵਿਕਾਸ ਦਰ ਸੱਤ ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਐੱਫ ਨੇ ਅੱਜ ਕਿਹਾ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਵਿਕਾਸ ਦਰ 2023 ਵਿੱਚ 8.2 ਫੀਸਦ ਤੋਂ ਘਟ ਕੇ 2024 ਵਿੱਚ ਸੱਤ ਫੀਸਦ ’ਤੇ ਆਉਣ ਦਾ ਅਨੁਮਾਨ ਹੈ ਜਦੋਂਕਿ 2025 ਵਿੱਚ ਇਹ 6.5 ਫੀਸਦ ਰਹੇਗੀ। ਆਈਐੱਮਐੱਫ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਇਆ ਮੰਗ ਦਾ ਦਬਾਅ ਖਤਮ ਹੋ ਗਿਆ ਹੈ ਕਿਉਂਕਿ ਅਰਥਚਾਰਾ ਆਪਣੀ ਸਮਰੱਥਾ ਨਾਲ ਮੁੜ ਆਕਾਰ ਲੈ ਰਿਹਾ ਹੈ। ਆਈਐੱਮਐੱਫ ਨੇ ਆਲਮੀ ਅਰਥਚਾਰੇ ਬਾਰੇ ਕਿਹਾ ਕਿ ਮਹਿੰਗਾਈ ਖਿਲਾਫ਼ ਲੜਾਈ ਕਾਫ਼ੀ ਹੱਦ ਤੱਕ ਜਿੱਤ ਲਈ ਗਈ ਹੈ। -ਪੀਟੀਆਈ
Advertisement
Advertisement
Advertisement