ਭਾਰਤ ਦੀ ਵਿਕਾਸ ਦਰ 7.2 ਫ਼ੀਸਦ ਰਹਿਣ ਦੀ ਸੰਭਾਵਨਾ: ਮੂਡੀਜ਼
06:34 AM Nov 16, 2024 IST
ਨਵੀਂ ਦਿੱਲੀ:
Advertisement
ਮੂਡੀਜ਼ ਰੇਟਿੰਗਜ਼ ਨੇ ਕਿਹਾ ਹੈ ਕਿ ਭਾਰਤੀ ਅਰਥਚਾਰਾ ਲੀਹ ’ਤੇ ਹੈ ਅਤੇ ਮੌਜੂਦਾ ਵਰ੍ਹੇ 2024 ’ਚ ਮੁਲਕ ਦੀ ਵਿਕਾਸ ਦਰ 7.2 ਫ਼ੀਸਦ ਰਹਿਣ ਦੀ ਸੰਭਵਾਨਾ ਹੈ। ਉਨ੍ਹਾਂ ਅਗਲੇ ਵਰ੍ਹੇ ਵਿਕਾਸ ਦਰ 6.6 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਰੇਟਿੰਗ ਏਜੰਸੀ ਮੁਤਾਬਕ 2026 ’ਚ ਵਿਕਾਸ ਦਰ 6.5 ਫ਼ੀਸਦ ਰਹਿ ਸਕਦੀ ਹੈ। ਮੂਡੀਜ਼ ਨੇ ਕਿਹਾ ਕਿ ਭਾਰਤੀ ਅਰਥਚਾਰਾ ਮਜ਼ਬੂਤ ਵਿਕਾਸ ਦਰ ਅਤੇ ਸੰਤੁਲਿਤ ਮਹਿੰਗਾਈ ਦਰ ਨਾਲ ਪੁਲਾਂਘ ਪੁੱਟ ਰਿਹਾ ਹੈ। -ਪੀਟੀਆਈ
Advertisement
Advertisement