ਭਾਰਤ ਦੀ ਦੂਜੀ ਤਿਮਾਹੀ ’ਚ ਵਿਕਾਸ ਦਰ 6.5 ਫ਼ੀਸਦ ਰਹਿਣ ਦੀ ਸੰਭਾਵਨਾ: ਇਕਰਾ
06:20 AM Nov 21, 2024 IST
ਮੁੰਬਈ, 20 ਨਵੰਬਰ
ਘਰੇਲੂ ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ ਭਾਰੀ ਮੀਂਹ ਅਤੇ ਕਮਜ਼ੋਰ ਕਾਰਪੋਰੇਟ ਪ੍ਰਦਰਸ਼ਨ ਕਰ ਕੇ ਜੁਲਾਈ ਤੋਂ ਸਤੰਬਰ ਤੱਕ ਦੂਜੀ ਤਿਮਾਹੀ ਵਿੱਚ ਭਾਰਤ ਦੀ ਅਸਲ ਵਿਕਾਸ ਦਰ ਘੱਟ ਕੇ 6.5 ਫੀਸਦ ਰਹਿਣ ਦੀ ਸੰਭਾਵਨਾ ਹੈ। ਏਜੰਸੀ ਨੇ ਹਾਲਾਂਕਿ, ਵਿੱਤੀ ਵਰ੍ਹੇ 2024-25 ਦੀ ਦੂਜੀ ਛਿਮਾਹੀ (ਅਕਤੂਬਰ 2024-ਮਾਰਚ 2025) ਵਿੱਚ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਆਸ ਵਿਚਾਲੇ ਸਮੁੱਚੇ ਵਿੱਤੀ ਵਰ੍ਹੇ ਲਈ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਇਹ ਅਨੁਮਾਨ ਤੇ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ, ਜਦੋਂ ਸ਼ਹਿਰੀ ਮੰਗ ਵਿੱਚ ਕਮੀ ਵਰਗੇ ਕਈ ਕਾਰਕਾਂ ਕਰ ਕੇ ਵਿਕਾਸ ਵਿੱਚ ਮੰਦੀ ਦੀਆਂ ਚਿੰਤਾਵਾਂ ਹਨ। ਦੂਜੀ ਤਿਮਾਹੀ ਦੀ ਆਰਥਿਕ ਗਤੀਵਿਧੀ ਦੇ ਅਧਿਕਾਰਤ ਅੰਕੜੇ 30 ਨਵੰਬਰ ਨੂੰ ਜਾਰੀ ਹੋਣ ਦੀ ਆਸ ਹੈ। ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਵਿਕਾਸ ਦਰ 6.7 ਫੀਸਦ ਰਹੀ ਸੀ। -ਪੀਟੀਆਈ
Advertisement
Advertisement