ਮੁੰਬਈ, 17 ਜਨਵਰੀਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10 ਜਨਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ 8.71 ਅਰਬ ਡਾਲਰ ਘੱਟ ਕੇ 634.87 ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 5.69 ਅਰਬ ਡਾਲਰ ਘੱਟ ਕੇ 634.58 ਅਮਰੀਕੀ ਡਾਲਰ ਰਿਹਾ ਸੀ।ਵਿਦੇਸ਼ੀ ਮੁਦਰਾ ਭੰਡਾਰ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਨਿਘਾਰ ਆ ਰਿਹਾ ਹੈ। ਇਸ ਨਿਘਾਰ ਦਾ ਕਾਰਨ ਰੁਪਏ ਵਿੱਚ ਉਤਾਰ-ਚੜ੍ਹਾਓ ਨੂੰ ਘੱਟ ਕਰਨ ਲਈ ਆਰਬੀਆਈ ਦਾ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਦਖ਼ਲ ਦੇ ਨਾਲ-ਨਾਲ ਮੁਲਾਂਕਣ ਨੂੰ ਮੰਨਿਆ ਜਾ ਰਿਹਾ ਹੈ।ਸਤੰਬਰ ਦੇ ਅਖ਼ੀਰ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 704.88 ਅਰਬ ਅਮਰੀਕੀ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਿਆ ਸੀ। ਆਰਬੀਆਈ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ, 10 ਜਨਵਰੀ ਨੂੰ ਸਮਾਪਤ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਮੁਦਰਾ ਅਸਾਸੇ 9.47 ਅਰਬ ਡਾਲਰ ਘੱਟ ਕੇ 536.01 ਅਰਬ ਡਾਲਰ ਰਹਿ ਗਈਆਂ। -ਪੀਟੀਆਈ