ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੇ ਐੱਫਸੀਆਰਏ ਕਾਰਨ ਐੱਨਜੀਓਜ਼ ਨੂੰ ਚੰਦਾ ਮਿਲਣਾ ਮੁਸ਼ਕਲ ਹੋਇਆ: ਸੈਨੇਟਰ

07:52 AM Sep 15, 2024 IST

ਵਾਸ਼ਿੰਗਟਨ: ਅਮਰੀਕਾ ’ਚ ਡੈਮੋਕਰੈਟਿਕ ਪਾਰਟੀ ਦੇ ਕਾਨੂੰਨਸਾਜ਼ ਟਾਈਮ ਕੇਨ ਨੇ ਕਿਹਾ ਹੈ ਕਿ ਭਾਰਤ ਦੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਕਾਰਨ ਉਥੇ ਚੱਲ ਰਹੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓਜ਼) ਲਈ ਹੋਰ ਮੁਲਕਾਂ ਦੇ ਲੋਕਾਂ ਤੋਂ ਚੰਦਾ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕੇਨ ਨੇ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵੱਲੋਂ ‘ਐੱਨਜੀਓ ਵਿਰੋਧੀ ਕਾਨੂੰਨ ਅਤੇ ਜਮਹੂਰੀ ਦਮਨ ਦੇ ਹੋਰ ਤਰੀਕਿਆਂ’ ’ਤੇ ਸੰਸਦ ’ਚ ਕਰਵਾਈ ਚਰਚਾ ਦੌਰਾਨ ਕਿਹਾ ਕਿ ਭਾਰਤ ’ਚ ਐੱਫਸੀਆਰਏ ਦਾ ਕਾਨੂੰਨ ਹੈ, ਜਿਸ ਨੂੰ ਪਹਿਲਾਂ 2010 ਅਤੇ ਫਿਰ 2020 ’ਚ ਸੋਧਿਆ ਗਿਆ ਹੈ, ਜਿਸ ਕਾਰਨ ਐੱਨਜੀਓਜ਼ ਲਈ ਦੁਨੀਆ ਦੇ ਹੋਰ ਮੁਲਕਾਂ ਦੇ ਲੋਕਾਂ ਤੋਂ ਚੰਦਾ ਹਾਸਲ ਕਰਨਾ ਮੁਸ਼ਕਲ ਹੋ ਗਿਆ ਹੈ। ਕੇਨ ਨੇ ਕਿਹਾ, ‘ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਸੰਗਠਨਾਂ ਨੂੰ ਭਾਰਤ ’ਚ ਆਪਣੀਆਂ ਸੇਵਾਵਾਂ ਜਾਂ ਤਾਂ ਸੀਮਤ ਜਾਂ ਬੰਦ ਕਰਨੀਆਂ ਪਈਆਂ ਹਨ ਕਿਉਂਕਿ ਉਹ ਚੰਦੇ ਰਾਹੀਂ ਮਿਲੀ ਰਕਮ ’ਤੇ ਚਲਦੀਆਂ ਹਨ।’ ਉਨ੍ਹਾਂ ਕਿਹਾ ਕਿ ਇਸ ਕਾਰਨ ਮਨੁੱਖੀ ਹੱਕਾਂ ਦੇ ਕਾਰਕੁੰਨ ਤੇ ਐੱਨਜੀਓਜ਼ ਡਰੇ ਹੋਏ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦੇ ਕੰਮ ’ਚ ਅੜਿੱਕਾ ਪੈ ਰਿਹਾ ਹੈ। ਅਮਰੀਕਾ ਨਾਲ ਭਾਰਤ ਦੇ ਸਬੰਧ ਅਹਿਮ ਮੰਨੇ ਜਾਂਦੇ ਹਨ ਪਰ ਜਦੋਂ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਫੰਡਾਂ ’ਤੇ ਪਾਬੰਦੀ ਜਾਂ ਕਟੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਵੱਲ ਧਿਆਨ ਦੇਣਾ ਪਵੇਗਾ। -ਪੀਟੀਆਈ

Advertisement

Advertisement