ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਨੂੰ ਰੂਸੀ ਕੱਚੇ ਤੇਲ ’ਤੇ ਰਿਆਇਤ ਘਟ ਕੇ 4 ਡਾਲਰ ਪ੍ਰਤੀ ਬੈਰਲ ਹੋਈ

08:58 AM Jul 10, 2023 IST

ਨਵੀਂ ਦਿੱਲੀ, 9 ਜੁਲਾਈ
ਯੂਕਰੇਨ ਜੰਗ ਸ਼ੁਰੂ ਹੋਣ ਤੋਂ ਮਗਰੋਂ ਭਾਰਤ ਨੂੰ ਰੂਸ ਤੋਂ ਕੱਚੇ ਤੇਲ ’ਤੇ ਜਿਹੜੀ ਰਿਆਇਤ ਮਿਲ ਰਹੀ ਸੀ, ਉਹ ਹੁਣ ਘਟ ਗਈ ਹੈ ਪਰ ਰੂਸ ਵੱਲੋਂ ਇਸ ਤੇਲ ਦੀ ਸਪਲਾਈ ਲਈ ਜਿਹੜੀਆਂ ਯੂਨਿਟਾਂ ਦਾ ਪ੍ਰਬੰਧ ਕੀਤਾ ਗਿਆ ਸੀ ਉਹ ਹਾਲੇ ਵੀ ਭਾਰਤ ਕੋਲੋਂ ਆਮ ਤੋਂ ਕਾਫ਼ੀ ਜ਼ਿਆਦਾ ਵੱਧ ਦਰ ਵਸੂਲ ਰਹੀਆਂ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤ ਨੂੰ ਰੂਸੀ ਕੱਚੇ ਤੇਲ ’ਤੇ ਜੋ ਛੋਟ ਪਿਛਲੇ ਦੇ ਅੱਧ ਵਿੱਚ 30 ਡਾਲਰ ਪ੍ਰਤੀ ਬੈਰਲ ਮਿਲ ਰਹੀ ਸੀ, ਉਹ ਹੁਣ ਘਟ ਕੇ ਚਾਰ ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂੁਤਰਾਂ ਨੇ ਦੱਸਿਆ ਕਿ ਰੂਸ ਭਾਰਤੀ ਤੇਲ ਸੋਧਕ (ਰਿਫਾਇਨਰੀ) ਕੰਪਨੀਆਂ ਤੋਂ ਪੱਛਮ ਵੱਲੋਂ ਲਾਏ 60 ਡਾਲਰ ਪ੍ਰਤੀ ਬੈਰਲ ਦੀ ਮੁੱਲ ਹੱਦ ਤੋਂ ਘੱਟ ਕੀਮਤ ਵਸੂਲ ਰਿਹਾ ਹੈ ਪਰ ਕੱਚੇ ਤੇਲ ਦੀ ਡਿਲਿਵਰੀ ਲਈ ਉਸ ਵੱਲੋਂ 11 ਤੋਂ 19 ਡਾਲਰ ਪ੍ਰਤੀ ਬੈਰਲ ਕੀਮਤ ਵਸੂੁਲੀ ਜਾ ਰਹੀ ਹੈ। ਇਹ ਬਾਲਟਿਕ ਸਾਗਰ ਅਤੇ ਕਾਲਾ ਸਾਗਰ ਤੋਂ ਪੱਛਮੀ ਤੱਟ ਤੱਕ ਸਪਲਾਈ (ਡਿਲਿਵਰੀ) ਲਈ ਆਮ ਰੇਟ ਤੋਂ ਦੁੱਗਣਾ ਹੈ। ਸੂਤਰਾਂ ਨੇ ਕਿਹਾ ਕਿ ਰੂਸੀ ਬੰਦਰਗਾਹਾਂ ਤੋਂ ਭਾਰਤ ਤੱਕ ਡਿਲਿਵਰੀ ਦੀ ਲਾਗਤ 11 ਤੋਂ 19 ਡਾਲਰ ਪ੍ਰਤੀ ਬੈਰਲ ਪੈ ਰਹੀ ਹੈ। ਇਹ ਫਾਰਸ ਦੀ ਖਾੜੀ ਤੋਂ ਰੌਟਰਡਮ ਤੱਕ ਡਿਲਿਵਰੀ (ਸਪਲਾਈ) ਦੇੇ ਰੇਟ ਤੋਂ ਕਿਤੇ ਵੱਧ ਹੈ। ਹਾਲਾਂਕਿ ਭਾਰਤੀ ਰਿਫਾਇਨਰੀ ਕੰਪਨੀਆਂ ਹਾਲੇ ਵੀ ਰੂਸ ਤੋਂ ਕੱਚੇ ਤੇਲ ਦੀਆਂ ਵੱਡੀਆਂ ਖਰੀਦਦਾਰ ਹਨ। -ਪੀਟੀਆਈ

Advertisement

Advertisement
Tags :
ਕੱਚੇਡਾਲਰਪ੍ਰਤੀਬੈਰਲਭਾਰਤ:ਰਿਆਇਤਰੂਸੀ
Advertisement