ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀਆਂ ਨੇ 2022 ’ਚ 111 ਅਰਬ ਡਾਲਰ ਤੋਂ ਵਧ ਰਕਮ ਮੁਲਕ ਭੇਜੀ

06:05 PM May 08, 2024 IST

ਸੰਯੁਕਤ ਰਾਸ਼ਟਰ, 8 ਮਈ

Advertisement

ਸੰਯੁਕਤ ਰਾਸ਼ਟਰ ਮਾਈਗਰੇਸ਼ਨ ਏਜੰਸੀ ਨੇ ਕਿਹਾ ਹੈ ਕਿ ਭਾਰਤ ’ਚ ਸਾਲ 2022 ਦੌਰਾਨ 111 ਅਰਬ ਡਾਲਰ ਦੀ ਰਕਮ ਭੇਜੀ ਗਈ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਭਾਰਤ 100 ਅਰਬ ਡਾਲਰ ਦੇ ਅੰਕੜੇ ਤੱਕ ਪੁੱਜਣ ਅਤੇ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗਰੇਸ਼ਨ ਨੇ ਜਾਰੀ ਆਪਣੀ ਆਲਮੀ ਮਾਈਗਰੇਸ਼ਨ ਰਿਪੋਰਟ ’ਚ ਕਿਹਾ ਕਿ 2022 ’ਚ ਬਾਹਰੋਂ ਆਈ ਰਕਮ ਹਾਸਲ ਕਰਨ ਵਾਲੇ ਸਿਖਰਲੇ ਪੰਜ ਮੁਲਕਾਂ ’ਚ ਭਾਰਤ, ਮੈਕਸਿਕੋ, ਚੀਨ, ਫਿਲਪੀਨਜ਼ ਅਤੇ ਫਰਾਂਸ ਸ਼ਾਮਲ ਹਨ। ਪਰਵਾਸੀਆਂ ਵੱਲੋਂ ਆਪਣੇ ਮੂਲ ਮੁਲਕ ’ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੀ ਗਈ ਰਕਮ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।

Advertisement
Advertisement
Advertisement