ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਮਹਿਲਾ ਟੀਮ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ

10:22 AM Feb 18, 2024 IST

 

Advertisement

ਸ਼ਾਹ ਆਲਮ (ਮਲੇਸ਼ੀਆ), 17 ਫਰਵਰੀ
ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਰੋਮਾਂਚਿਕ ਸੈਮੀਫਾਈਨਲ ਵਿੱਚ ਦੋ ਵਾਰ ਦੇ ਸਾਬਕਾ ਚੈਂਪੀਅਨ ਜਾਪਾਨ ਨੂੰ 3-2 ਨਾਲ ਹਰਾ ਕੇ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ ਕਦਮ ਧਰਿਆ ਜਿਸ ਨਾਲ ਦੇਸ਼ ਦੀ ਪਹਿਲਾ ਸੋਨ ਤਗ਼ਮਾ ਜਿੱਤਣ ਦੀ ਉਮੀਦ ਕਾਇਮ ਹੈ। ਤ੍ਰਿਸ਼ਾ ਜੌਲੀ ਗਾਇਤਰੀ ਗੋਪੀਚੰਦ ਦੀ ਦੁਨੀਆ ਦੀ 23ਵੇਂ ਨੰਬਰ ਦੀ ਜੋੜੀ ਨੇ ਪਹਿਲਾ ਡਬਲਜ਼, ਦੁਨੀਆ ਦੀ 53ਵੇਂ ਦੀ ਖਿਡਾਰਨ ਅਸ਼ਮਿਤਾ ਚਾਹਿਲਾ ਨੇ ਦੂਜਾ ਸਿੰਗਲਜ਼ ਅਤੇ 17 ਸਾਲਾ ਅਨਮੋਲ ਖਰਬ ਨੇ ਫ਼ੈਸਲਾਕੁੰਨ ਸਿੰਗਲਜ਼ ਜਿੱਤ ਕੇ ਭਾਰਤ ਨੂੰ ਖਿਤਾਬੀ ਦੌੜ ਤੱਕ ਪਹੁੰਚਾਇਆ। ਭਾਰਤੀ ਮਹਿਲਾ ਟੀਮ ਹੁਣ ਐਤਵਾਰ ਨੂੰ ਫਾਈਨਲ ਵਿੱਚ ਥਾਈਲੈਂਡ ਦੇ ਸਾਹਮਣੇ ਹੋਵੇਗੀ। ਭਾਰਤ ਨੇ 2016 ਅਤੇ 2020 ਦੇ ਸੈਸ਼ਨ ਵਿੱਚ ਪੁਰਸ਼ ਟੀਮ ਮੁਕਾਬਲੇ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤੇ ਸਨ। ਜਾਪਾਨ ਦੀ ਟੀਮ ਹਾਲਾਂਕਿ ਅਕਾਨੇ ਯਾਮਾਗੁਚੀ (ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ), ਯੁਕੀ ਫੁਕੁਸ਼ਿਮਾ ਤੇ ਸਾਯਕਾ ਹਿਰੋਟਾ (ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ) ਅਤੇ ਮਾਯੂ ਮਾਤਸੁਮੋਟੋ ਤੇ ਵਾਕਾਨਾ ਨਾਗਾਹਾਰਾ (ਦੁਨੀਆ ਦੀ ਅੱਠਵੇਂ ਨੰਬਰ ਦੀ ਜੋੜੀ) ਤੋਂ ਬਿਨਾਂ ਖੇਡ ਰਹੀ ਸੀ। ਪਰ ਇਸ ਦੇ ਬਾਵਜੂਦ ਮਜ਼ਬੂਤ ਟੀਮ ਸੀ ਅਤੇ ਉਸ ਨੇ ਭਾਰਤ ਸਾਹਮਣੇ ਕਠਿਨ ਚੁਣੌਤੀ ਪੇਸ਼ ਕੀਤੀ। ਸੱਟ ਲੱਗਣ ਕਾਰਨ ਲੰਬੇ ਸਮੇਂ ਮਗਰੋਂ ਵਾਪਸੀ ਕਰ ਰਹੀ ਪੀਵੀ ਸਿੰਧੂ ਹਾਲਾਂਕਿ ਪਹਿਲੇ ਸਿੰਗਲਜ਼ ਵਿੱਚ ਅਯਾ ਓਹੋਰੀ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕੀ ਅਤੇ 13-21, 20-22 ਨਾਲ ਹਾਰ ਗਈ। ਤ੍ਰਿਸ਼ਾ ਅਤੇ ਗਾਇਤਰੀ ਨੇ ਪਹਿਲੇ ਡਬਲਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਡਾ ਦੀ ਦੁਨੀਆ ਦੀ ਛੇਵੇਂ ਨੰਬਰ ਦੀ ਜੋੜੀ ’ਤੇ 73 ਮਿੰਟ ਵਿੱਚ 21-17, 16-21, 22-20 ਨਾਲ ਜਿੱਤ ਸਦਕਾ ਭਾਰਤ ਨੂੰ 1-1 ਦੀ ਬਰਾਬਰੀ ’ਤੇ ਲਿਆ ਦਿੱਤਾ। ਅਸ਼ਮਿਤਾ ਨੇ ਫਿਰ ਸਾਬਕਾ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ (20ਵੀਂ ਰੈਂਕਿੰਗ) ਖ਼ਿਲਾਫ਼ ਹਮਲਾਵਰ ਰੁਖ਼ ਦਿਖਾਇਆ। ਇਸ ਭਾਰਤੀ ਨੇ ਆਪਣੇ ਕਰਾਸ ਸ਼ਾਟ ਅਤੇ ਸਮੈਸ਼ ਦੀ ਬਾਖੂਬੀ ਵਰਤੋਂ ਕਰਕੇ 21-17, 21-14 ਨਾਲ ਉਲਟਫੇਰ ਭਰੀ ਜਿੱਤ ਸਦਕਾ ਭਾਰਤ ਨੂੰ 2-1 ਨਾਲ ਅੱਗੇ ਕੀਤਾ। ਤਨੀਸ਼ਾ ਕਰਾਸਟੋ ਨੂੰ ਸੱਟ ਲੱਗੀ ਹੈ, ਜਿਸ ਕਾਰਨ ਸਿੰਧੂ ਨੇ ਅਸ਼ਿਵਨੀ ਪੋਨੱਪਾ ਨਾਲ ਜੋੜੀ ਬਣਾਈ ਪਰ ਉਹ ਰੇਨਾ ਮਿਯਾਯੁਰਾ ਅਤੇ ਓਯਾਕੋ ਸਾਕੁਰਾਮੋਟੋ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋੜੀ ਤੋਂ 43 ਮਿੰਟ ਤੱਕ ਚੱਲੇ ਮੁਕਾਬਲੇ ’ਚ 14-21, 11-21 ਨਾਲ ਹਾਰ ਗਈ। ਹੁਣ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਹਨ। ਅਨਮੋਲ ਨੂੰ ਦੁਨੀਆ ਦੀ 29ਵੇਂ ਨੰਬਰ ਦੀ ਖਿਡਾਰਨ ਨਾਤਸੁਕੀ ਨਿਡਾਯਰਾ ਨੂੰ ਹਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਭਾਰਤੀ ਖਿਡਾਰਨ ਨੇ ਉਮੀਦਾਂ ਦੇ ਉਲਟ 52 ਮਿੰਟ ਵਿੱਚ 21-14, 21-18 ਨਾਲ ਜਿੱਤ ਦਰਜ ਕਰਕੇ ਭਾਰਤ ਨੂੰ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਾਇਆ। -ਪੀਟੀਆਈ

Advertisement
Advertisement