ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਿਸ ਓਲੰਪਿਕ: ਭਾਰਤੀ ਤੀਰਅੰਦਾਜ਼ੀ ਟੀਮਾਂ ਕੁਆਰਟਰਜ਼ ’ਚ ਪੁੱਜੀਆਂ

06:30 PM Jul 25, 2024 IST

ਪੈਰਿਸ, 25 ਜੁਲਾਈ

Advertisement

ਪੈਰਿਸ ਓਲੰਪਿਕ ਵਿਚ ਅੱਜ ਤੋਂ ਮਹਿਲਾ ਤੀਰਅੰਦਾਜ਼ੀ ਦਾ ਰੈਂਕਿੰਗ ਦੌਰ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਇਸ ਦੌਰ ਵਿਚ ਚੌਥੇ ਸਥਾਨ ’ਤੇ ਰਹੀ। ਭਾਰਤ ਨੇ 1983 ਅੰਕ ਬਣਾਏ। ਇਹ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਮੌਕੇ ਕੋਰੀਆ ਨੇ ਓਲੰਪਿਕ ਰਿਕਾਰਡ ਤੋੜਦਿਆਂ 2046 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਚੀਨ (1996 ਅੰਕ) ਦੂਜੇ ਅਤੇ ਮੈਕਸਿਕੋ (1986 ਅੰਕ) ਤੀਜੇ ਸਥਾਨ ’ਤੇ ਰਿਹਾ। ਤੀਰਅੰਦਾਜ਼ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਕਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪੈਰਿਸ ਓਲੰਪਿਕ ਵਿੱਚ ਆਪਣੀ ਮੁਹਿੰਮ ਦਾ ਸੁਨਹਿਰਾ ਆਗਾਜ਼ ਕੀਤਾ ਅਤੇ ਪੁਰਸ਼ ਤੇ ਮਹਿਲਾ ਵਰਗ ਦੇ ਕੁਆਰਟਰਜ਼ ਵਿੱਚ ਸਿੱਧੇ ਥਾਂ ਬਣਾ ਲਈ। ਭਾਰਤੀ ਪੁਰਸ਼ ਟੀਮ ਦਰਜਾਬੰਦੀ ਗੇੜ ਵਿੱਚ ਤੀਸਰੇ ਅਤੇ ਮਹਿਲਾ ਟੀਮ ਚੌਥੇ ਸਥਾਨ ’ਤੇ ਰਹੀ। ਪਹਿਲਾ ਓਲੰਪਿਕ ਖੇਡ ਰਹੇ ਧੀਰਜ ਅਤੇ ਅੰਕਿਤਾ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਭਾਰਤ ਸਿਖਰਲੇ ਚਾਰ ਵਿੱਚ ਰਿਹਾ ਜਿਸ ਕਾਰਨ ਉਸ ਨੂੰ ਨਾਕਆਊਟ ਵਿੱਚ ਚੰਗਾ ਡਰਾਅ ਮਿਲਿਆ ਹੈ। ਟੀਮ ਸੂਚੀ ਵਿੱਚ ਪਹਿਲੀਆਂ ਚਾਰ ਟੀਮਾਂ ਸਿੱਧੇ ਕੁਆਰਟਰ ਲਈ ਕੁਆਲੀਫਾਈ ਕਰਦੀਆਂ ਹਨ ਜਦਕਿ ਪੰਜਵੇਂ ਤੋਂ 12ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਆਖ਼ਰੀ-16 ਵਿੱਚ ਖੇਡਣਗੀਆਂ।

Advertisement
Advertisement
Advertisement