For the best experience, open
https://m.punjabitribuneonline.com
on your mobile browser.
Advertisement

ਭਾਰਤੀ ਮਹਿਲਾ ਤੇ ਪੁਰਸ਼ ਰਿਲੇਅ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ

06:44 AM May 07, 2024 IST
ਭਾਰਤੀ ਮਹਿਲਾ ਤੇ ਪੁਰਸ਼ ਰਿਲੇਅ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ
ਨਾਸਾਊ ਵਿੱਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਹੋਣ ਵਾਲੀ ਪੁਰਸ਼
Advertisement

ਨਾਸਾਊ (ਬਹਾਮਾਸ), 6 ਮਈ
ਭਾਰਤੀ ਮਹਿਲਾ ਅਤੇ ਪੁਰਸ਼ 4x100 ਮੀਟਰ ਰਿਲੇਅ ਟੀਮਾਂ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਰਿਲੇਅ ਵਿੱਚ ਦੂਜੇ ਰਾਊਂਡ ਦੀ ਹੀਟ ’ਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਰੂਪਲ ਚੌਧਰੀ, ਐੱਮਆਰ ਪੂਵੱਮਾ, ਜਯੋਤਿਕਾ ਸ੍ਰੀ ਦਾਂਡੀ ਅਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ ਤਿੰਨ ਮਿੰਟ 29:35 ਸੈਕਿੰਡ ਦਾ ਸਮਾਂ ਲੈ ਕੇ ਪਹਿਲੀ ਹੀਟ ਵਿੱਚ ਜਮਾਇਕਾ (3:28:54) ਮਗਰੋਂ ਦੂਜਾ ਸਥਾਨ ਹਾਸਲ ਕਰਕੇ ਪੈਰਿਸ ਦੀ ਟਿਕਟ ਕਟਾਈ। ਭਾਰਤੀ ਟੀਮ ਐਤਵਾਰ ਨੂੰ ਪਹਿਲੇ ਰਾਊਂਡ ਦੀ ਕੁਆਲੀਫਾਇੰਗ ਹੀਟ ਵਿੱਚ ਤਿੰਨ ਮਿੰਟ 29:74 ਸੈਕਿੰਡ ਦਾ ਸਮਾਂ ਕੱਢ ਕੇ ਪੰਜਵੇਂ ਸਥਾਨ ’ਤੇ ਰਹੀ ਸੀ।

Advertisement

ਮਹਿਲਾ ਰਿਲੇਅ ਟੀਮ। -ਫੋਟੋਆਂ: ਪੀਟੀਆਈ

ਇਸ ਮਗਰੋਂ ਪੁਰਸ਼ ਟੀਮ (ਮੁਹੰਮਦ ਅਨਸ ਯਾਹਯਾ, ਮੁਹੰਮਦ ਅਜਮਲ, ਅਰੋਕਿਯਾ ਰਾਜੀਵ ਅਤੇ ਅਮੋਲ ਜੈਕਬ) ਤਿੰਨ ਮਿੰਟ 3:23 ਸੈਕਿੰਡ ਦਾ ਸਮਾਂ ਕੱਢ ਕੇ ਅਮਰੀਕਾ (2:59:95) ਮਗਰੋਂ ਦੂਜੇ ਸਥਾਨ ’ਤੇ ਰਹੀ। ਦੂਜੇ ਰਾਊਂਡ ਵਿੱਚ ਤਿੰਨਾਂ ਹੀਟ ਨਾਲ ਸਿਖਰਲੀਆਂ ਦੋ ਟੀਮਾਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਸਭ ਦੀ ਨਿਗ੍ਹਾ ਪੁਰਸ਼ ਟੀਮ ’ਤੇ ਸੀ, ਜਿਸ ਨੇ ਟੋਕੀਓ ਓਲੰਪਿਕ ਅਤੇ 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਏਸ਼ਿਆਈ ਰਿਕਾਰਡ ਤੋੜਿਆ ਸੀ। ਇਸ ਤੋਂ ਇਲਾਵਾ 2023 ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਵੀ ਜਿੱਤਿਆ ਸੀ। ਭਾਰਤੀ ਮਹਿਲਾ 4x400 ਮੀਟਰ ਰਿਲੇਅ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਪਹਿਲੀ ਵਾਰ ਲਾਸ ਏਂਜਲਸ ਵਿੱਚ 1984 ’ਚ ਮਹਿਲਾ 4x400 ਮੀਟਰ ਰਿਲੇਅ ਦੀ ਸ਼ੁਰੂਆਤ ਮਗਰੋਂ ਭਾਰਤੀ ਟੀਮ ਅੱਠਵੀਂ ਵਾਰ ਉੱਤਰੇਗੀ। ਦੂਜੇ ਪਾਸੇ ਪੁਰਸ਼ ਟੀਮ ਚੌਥੀ ਵਾਰ ਭਾਗ ਲਵੇਗੀ ਕਿਉਂਕਿ ਇਸ ਵਰਗ ਦਾ ਮੁਕਾਬਲਾ 2000 ਸਿਡਨੀ ਓਲੰਪਿਕ ਤੋਂ ਹੀ ਸ਼ੁਰੂ ਹੋਇਆ ਹੈ। ਹੁਣ ਭਾਰਤ ਦੇ ਟਰੈਕ ਅਤੇ ਫੀਲਡ ਦੇ 19 ਖਿਡਾਰੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਨੇਜ਼ਾ ਸੁੱਟਣ ਦੇ ਚੈਂਪੀਅਨ ਨੀਰਜ ਚੋਪੜਾ ਸ਼ਾਮਲ ਹਲ। ਅਥਲੈਟਿਕਸ ਮੁਕਾਬਲੇ ਇੱਕ ਅਗਸਤ ਤੋਂ ਸ਼ੁਰੂ ਹੋਣਗੇ। -ਪੀਟੀਆਈ

Advertisement
Author Image

joginder kumar

View all posts

Advertisement
Advertisement
×