For the best experience, open
https://m.punjabitribuneonline.com
on your mobile browser.
Advertisement

ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4x400 ਮੀਟਰ ਰਿਲੇਅ ਟੀਮਾਂ ਪੈਰਿਸ ਓਲੰਪਿਕਸ ਲਈ ਕੁਆਲੀਫਾਈ

11:51 AM May 06, 2024 IST
ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4x400 ਮੀਟਰ ਰਿਲੇਅ ਟੀਮਾਂ ਪੈਰਿਸ ਓਲੰਪਿਕਸ ਲਈ ਕੁਆਲੀਫਾਈ
Advertisement

ਨਾਸਾਓ (ਬਹਾਮਾਸ), 6 ਮਈ
ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4x400 ਮੀਟਰ ਰਿਲੇਅ ਟੀਮਾਂ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਰੀਲੇਅ ਵਿੱਚ ਦੂਜੇ ਦੌਰ ਦੇ ਹੀਟਸ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਰੁਪਲ ਚੌਧਰੀ, ਐੱਮਆਰ ਪੂਵੰਮਾ, ਜਯੋਤਿਕਾ ਸ੍ਰੀਡਾਂਡੀ ਅਤੇ ਸ਼ੁਭਾ ਵੈਂਕਟੇਸ਼ਨ ਨੇ ਤਿੰਨ ਮਿੰਟ 29.35  ਸੈਕਿੰਡ ਦਾ ਸਮਾਂ ਲਿਆ। ਉਨ੍ਹਾਂ ਨੇ ਪਹਿਲੀ ਹੀਟ ਵਿੱਚ ਜਮਾਇਕਾ (3:28.54) ਤੋਂ ਬਾਅਦ ਦੂਜੇ ਸਥਾਨ 'ਤੇ ਰਹਿ ਕੇ ਪੈਰਿਸ ਦੀ ਟਿਕਟ ਪ੍ਰਾਪਤ ਕੀਤੀ। ਭਾਰਤੀ ਟੀਮ ਨੇ ਐਤਵਾਰ ਨੂੰ ਪਹਿਲੇ ਦੌਰ ਦੇ ਕੁਆਲੀਫਾਇੰਗ ਹੀਟ 'ਚ 3 ਮਿੰਟ 29.74 ਸੈਕਿੰਡ ਦੇ ਸਮੇਂ ਨਾਲ ਪੰਜਵੇਂ ਸਥਾਨ 'ਤੇ ਰਹੀ।

Advertisement

ਬਾਅਦ ਵਿੱਚ ਪੁਰਸ਼ ਟੀਮ (ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਅਤੇ ਅਮੋਲ ਜੈਕਬ) 3 ਮਿੰਟ 3.23 ਸੈਕਿੰਡ ਦੇ ਸਮੇਂ ਨਾਲ ਅਮਰੀਕਾ (2:59.95) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਦੂਜੇ ਗੇੜ ਵਿੱਚ ਤਿੰਨ ਹੀਟਸ ਵਿੱਚੋਂ ਸਿਖਰਲੀਆਂ ਦੀਆਂ ਦੋ ਟੀਮਾਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਪਹਿਲੇ ਦੌਰ 'ਚ ਪੁਰਸ਼ ਟੀਮ ਦੌੜ ਪੂਰੀ ਨਹੀਂ ਕਰ ਸਕੀ ਕਿਉਂਕਿ ਦੂਜੇ ਦੌਰ ਦੇ ਦੌੜਾਕ ਰਾਜੀਵ ਰਮੇਸ਼ ਨੂੰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਅੱਧ ਵਿਚਾਲੇ ਹੀ ਬਾਹਰ ਹੋਣਾ ਪਿਆ।

Advertisement
Author Image

Advertisement
Advertisement
×