ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਨ ਦੇ ਕਬਜ਼ੇ ਵਾਲੇ ਬੇੜੇ ’ਚ ਸਵਾਰ ਭਾਰਤੀ ਮਹਿਲਾ ਕੈਡਿਟ ਵਤਨ ਪਰਤੀ

07:06 AM Apr 19, 2024 IST
ਕੋਚੀ ਹਵਾਈ ਅੱਡੇ ’ਤੇ ਐਨ ਟੈਸਾ ਜੋਸਫ ਦਾ ਸਵਾਗਤ ਕਰਦੇ ਹੋਏ ਭਾਰਤੀ ਅਧਿਕਾਰੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 18 ਅਪਰੈਲ
ਇਰਾਨੀ ਸੈਨਾ ਵੱਲੋਂ ਕਬਜ਼ੇ ਹੇਠ ਲਏ ਗਏ ਢੋਆ-ਢੁਆਈ ਵਾਲੇ ਸਮੁੰਦਰੀ ਬੇੜੇ ਐੱਮਐੱਸਜੀ ਐਰੀਜ਼ ’ਚ ਸਵਾਰ ਭਾਰਤੀ ਚਾਲਕ ਟੀਮ ਦੇ 17 ਮੈਂਬਰਾਂ ’ਚ ਸ਼ਾਮਲ ਮਹਿਲਾ ਕੈਡੇਟ ਐਨ ਜੌਸਫ ਅੱਜ ਕੋਚੀ ਪਹੁੰਚ ਗਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਤਹਿਰਾਨ ’ਚ ਭਾਰਤੀ ਮਿਸ਼ਨ ਬੇੜੇ ਐੱਮਐੱਸਜੀ ਐਰੀਜ਼ ’ਚ ਸਵਾਰ ਬਾਕੀ 16 ਭਾਰਤੀ ਕਰਮੀਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ, ‘ਤਹਿਰਾਨ ’ਚ ਭਾਰਤੀ ਮਿਸ਼ਨ ਅਤੇ ਇਰਾਨ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕੇਰਲਾ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਭਾਰਤੀ ਕੈਡੇਟ ਐਨ ਟੈੱਸਾ ਜੌਸਫ ਅੱਜ ਬਾਅਦ ਦੁਪਹਿਰ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਅਤ ਪਹੁੰਚ ਗਈ ਹੈ।’ ਹਵਾਈ ਅੱਡੇ ’ਤੇ ਖੇਤਰੀ ਪਾਸਪੋਰਟ ਅਧਿਕਾਰੀ ਨੇ ਜੌਸਫ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਤਹਿਰਾਨ ’ਚ ਭਾਰਤੀ ਮਿਸ਼ਨ ਇਸ ਮੁੱਦੇ ’ਤੇ ਕੰਮ ਕਰ ਰਿਹਾ ਹੈ ਅਤੇ ਸਮੁੰਦਰੀ ਬੇੜੇ ਦੀ ਚਾਲਕ ਟੀਮ ਦੇ ਬਾਕੀ 16 ਮੁਲਾਜ਼ਮਾਂ ਨਾਲ ਸੰਪਰਕ ’ਚ ਹੈ।’ ਉਨ੍ਹਾਂ ਕਿਹਾ ਕਿ ਚਾਲਕ ਟੀਮ ਦੇ ਮੈਂਬਰਾਂ ਦੀ ਸਿਹਤ ਠੀਕ ਹੈ ਅਤੇ ਉਹ ਭਾਰਤ ’ਚ ਆਪਣੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਮੰਤਰਾਲੇ ਨੇ ਕਿਹਾ, ‘ਭਾਰਤੀ ਮਿਸ਼ਨ ਐੱਮਐੱਸਜੀ ਐਰੀਜ਼ ਦੀ ਚਾਲਕ ਟੀਮ ਦੇ ਬਾਕੀ ਮੈਂਬਰਾਂ ਦੀ ਸੁਰੱਖਿਆ ਲਈ ਇਰਾਨ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।’ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਵਿਸ਼ੇਸ਼ ਜਲ ਸੈਨਾ ਦੇ ਬਲਾਂ ਨੇ 13 ਅਪਰੈਲ ਨੂੰ ਇਸ ਸਮੁੰਦਰੀ ਜਹਾਜ਼ ਨੂੰ ਇਜ਼ਰਾਈਲ ਨਾਲ ਸਬੰਧਤ ਹੋਣ ਦੇ ਸ਼ੱਕ ਹੇਠ ਜ਼ਬਤ ਕਰ ਲਿਆ ਸੀ। ਕੋਚੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਜੌਸਫ ਨੇ ਭਾਰਤੀ ਅਧਿਕਾਰੀਆਂ ਸਣੇ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਰਿਹਾਈ ਕਰਵਾਈ। -ਪੀਟੀਆਈ

Advertisement

Advertisement