ਵਰਕ ਪਰਮਿਟ ’ਚ ਦੇਰੀ ਲਈ ਭਾਰਤੀ ਮਹਿਲਾ ਵੱਲੋਂ ਅਮਰੀਕਾ ਖਿਲਾਫ਼ ਕੇਸ
08:18 AM Jul 26, 2020 IST
Advertisement
ਵਾਸ਼ਿੰਗਟਨ, 25 ਜੁਲਾਈ
Advertisement
ਵਰਕ ਪਰਮਿਟ ਜਾਰੀ ਕਰਨ ’ਚ ਕਥਿਤ ਦੇਰੀ ਲਈ ਭਾਰਤੀ ਮਹਿਲਾ ਰਣਜੀਤਾ ਸੁਬਰਾਮਣੀਆ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਿਜ਼ ਖਿਲਾਫ਼ ਮੁਕੱਦਮਾ ਕੀਤਾ ਹੈ। ਉਸ ਕੋਲ ਐੱਚ-4 ਡਿਪੈਂਡੈਂਟ ਵੀਜ਼ਾ ਅਤੇ ਪਤੀ ਵਨਿੋਦ ਸਨਿਹਾ ਕੋਲ ਐੱਚ-1ਬੀ ਵਰਕ ਵੀਜ਼ਾ ਹੈ। ਓਹਾਇਓ ਦੀ ਸੰਘੀ ਅਦਾਲਤ ’ਚ ਦਾਖ਼ਲ ਕੀਤੀ ਗਈ ਅਰਜ਼ੀ ’ਚ ਉਸ ਨੇ ਕਿਹਾ ਹੈ ਕਿ ਐਂਪਲਾਇਮੈਂਟ ਆਥੋਰਾਈਜ਼ੇਸ਼ਨ ਡਾਕਿਊਮੈਂਟ (ਈਏਡੀ) ਦੀ 7 ਅਪਰੈਲ ਨੂੰ ਪ੍ਰਵਾਨਗੀ ਮਿਲ ਗਈ ਸੀ ਪਰ ਉਸ ਨੂੰ ਕੰਮ ਕਰਨ ਸਬੰਧੀ ਕਾਰਡ ਅਜੇ ਤੱਕ ਨਹੀਂ ਮਿਲਿਆ ਹੈ। ਉਸ ਦਾ ਪਹਿਲਾ ਈਏਡੀ 7 ਜੂਨ ਨੂੰ ਖ਼ਤਮ ਹੋ ਗਿਆ ਸੀ ਜਿਸ ਕਰ ਕੇ ਉਸ ਨੂੰ ਨੌਕਰੀ ਤੋਂ ਹਟਣਾ ਪਿਆ। ਅਰਜ਼ੀ ’ਚ ਕਿਹਾ ਗਿਆ ਹੈ ਕਿ ਅਮਰੀਕੀ ਇਮੀਗਰੇਸ਼ਨ ਵਿਭਾਗ ਨੇ 75 ਹਜ਼ਾਰ ਈਏਡੀ ਰੋਕੇ ਹੋਏ ਹਨ। ਆਮ ਤੌਰ ’ਤੇ ਈਏਡੀ ਪ੍ਰਵਾਨਗੀ ਦੇ 48 ਘੰਟਿਆਂ ’ਚ ਵਿਅਕਤੀ ਕੋਲ ਪਹੁੰਚ ਜਾਂਦਾ ਹੈ ਪਰ 105 ਦਨਿਾਂ ਮਗਰੋਂ ਵੀ ਰੰਜੀਤਾ ਨੂੰ ਇਹ ਨਹੀਂ ਮਿਲਿਆ ਜਿਸ ਕਰ ਕੇ ਉਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ। -ਪੀਟੀਆਈ
Advertisement
Advertisement