For the best experience, open
https://m.punjabitribuneonline.com
on your mobile browser.
Advertisement

ਹਾਕੀ-5 ਮਹਿਲਾ ਵਿਸ਼ਵ ਕੱਪ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰੀ ਭਾਰਤੀ ਟੀਮ

08:52 AM Jan 29, 2024 IST
ਹਾਕੀ 5 ਮਹਿਲਾ ਵਿਸ਼ਵ ਕੱਪ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰੀ ਭਾਰਤੀ ਟੀਮ
ਮੈਚ ਮਗਰੋਂ ਸਾਂਝੀ ਤਸਵੀਰ ਖਿਚਵਾਉਂਦੀਆਂ ਹੋਈਆਂ ਡੱਚ ਅਤੇ ਭਾਰਤੀ ਖਿਡਾਰਨਾਂ।
Advertisement

ਮਸਕਟ, 28 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਹਾਕੀ-5 ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਨੈਦਰਲੈਂਡਜ਼ ਤੋਂ 2-7 ਨਾਲ ਹਾਰ ਕੇ ਉਪ ਜੇਤੂ ਰਹੀ। ਭਾਰਤ ਲਈ ਜੋਤੀ ਛੱਤਰੀ ਨੇ 20ਵੇਂ ਮਿੰਟ ਵਿੱਚ ਅਤੇ ਰੁਤੂਜਾ ਦਾਦਾਸੋ ਪਿਸਾਲ ਨੇ 23ਵੇਂ ਮਿੰਟ ਵਿੱਚ ਗੋਲ ਕੀਤੇ। ਨੈਦਰਲੈਂਡ ਲਈ ਯਾਂਕੇ ਵਾਨ ਡੇ ਵੇਨੇ (ਦੂਜੇ ਅਤੇ 14ਵੇਂ ਮਿੰਟ), ਬੇਂਤੇ ਵਾਨ ਡੇਰ ਵੇਲਟ (ਚੌਥੇ ਅਤੇ ਅੱਠਵੇਂ), ਲਾਨਾ ਕਲਸੇ (11ਵੇਂ ਅਤੇ 27ਵੇਂ ਮਿੰਟ) ਅਤੇ ਸੋਸ਼ਾ ਬੇਨਿੰਗਾ (13ਵੇਂ ਮਿੰਟ) ਨੇ ਗੋਲ ਕੀਤੇ। ਹਾਕੀ ਇੰਡੀਆ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਹਰੇਕ ਖਿਡਾਰੀ ਨੂੰ 3 ਲੱਖ ਰੁਪਏ ਅਤੇ ਸਹਿਯੋਗੀ ਸਟਾਫ ਨੂੰ ਡੇਢ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੈਚ ਦੇ ਸ਼ੁਰੂ ਵਿੱਚ ਦੋਵੇਂ ਟੀਮਾਂ ਨੇ ਕਾਫ਼ੀ ਹਮਲਾਵਰ ਖੇਡ ਦਿਖਾਈ ਪਰ ਸ਼ੁਰੂਆਤੀ ਸਫ਼ਲਤਾ ਨੈਦਰਲੈਂਡਜ਼ ਨੂੰ ਮਿਲੀ, ਜਦੋਂ ਯਾਂਕੇ ਨੇ ਲੰਬੀ ਦੂਰੀ ਤੋਂ ਲਗਾਏ ਸ਼ਾਟ ’ਤੇ ਗੋਲਕੀਪਰ ਰਜਨੀ ਇਤਿਮਾਰਪੂ ਨੂੰ ਉਲਝਾਉਂਦਿਆਂ ਗੋਲ ਕੀਤਾ। ਇਸ ਤੋਂ ਦੋ ਮਿੰਟ ਬਾਅਦ ਵਾਨ ਡੇਰ ਵੇਲਟ ਨੇ ਦੂਜਾ ਗੋਲ ਕੀਤਾ। ਉਸ ਨੇ ਅੱਠਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਡੱਚ ਟੀਮ ਨੂੰ ਮਜ਼ਬੂਤ ਕੀਤਾ। ਪਹਿਲੇ ਅੱਧ ਤੋਂ ਚਾਰ ਮਿੰਟ ਪਹਿਲਾਂ ਲਾਨਾ ਕਲਸੇ ਨੇ ਡੱਚ ਟੀਮ ਲਈ ਚੌਥਾ ਗੋਲ ਦਾਗ਼ਿਆ ਅਤੇ ਸੋਸ਼ਾ ਨੇ ਦੋ ਮਿੰਟ ਬਾਅਦ ਲੀਡ 5-0 ਕਰ ਦਿੱਤੀ। ਪਹਿਲੇ ਅੱਧ ਦੇ ਆਖ਼ਰੀ ਮਿੰਟ ਵਿੱਚ ਯਾਂਕੇ ਨੇ ਇੱਕ ਹੋਰ ਗੋਲ ਕੀਤਾ। ਦੂਜੇ ਅੱਧ ਦੇ ਪੰਜਵੇਂ ਮਿੰਟ ਵਿੱਚ ਭਾਰਤ ਲਈ ਜਯੋਤੀ ਨੇ ਗੋਲ ਕੀਤਾ ਅਤੇ ਤਿੰਨ ਮਿੰਟ ਮਗਰੋਂ ਰੁਤੁਜਾ ਨੇ ਇੱਕ ਹੋਰ ਗੋਲ ਦਾਗ਼ ਕੇ ਡੱਚ ਟੀਮ ਦੀ ਲੀਡ ਘੱਟ ਕੀਤੀ। ਇਸ ਦਰਮਿਆਨ ਨੈਦਰਲੈਂਡਜ਼ ਲਈ ਲਾਨਾ ਨੇ ਜਵਾਬੀ ਹਮਲੇ ’ਤੇ ਗੋਲ ਕਰਕੇ ਲੀਡ ਮੁੜ ਪੰਜ ਗੋਲ ਦੀ ਕਰ ਦਿੱਤੀ। ਨੈਦਰਲੈਂਡਜ਼ ਨੂੰ ਆਖ਼ਰੀ ਮਿੰਟ ਵਿੱਚ ਪੈਨਲਟੀ ਸਟਰੋਕ ਮਿਲਿਆ, ਜਿਸ ’ਤੇ ਰਜਨੀ ਨੇ ਗੋਲ ਤਾਂ ਬਚਾ ਲਿਆ ਪਰ ਹਾਰ ਨੂੰ ਨਹੀਂ ਟਾਲ ਸਕੀ। -ਪੀਟੀਆਈ

Advertisement

ਭਾਰਤ ਦਾ ਦੱਖਣੀ ਅਫ਼ਰੀਕਾ ਦੌਰਾ ਸਮਾਪਤ

ਕੇਪਟਾਊਨ: ਭਾਤਰੀ ਪੁਰਸ਼ ਹਾਕੀ ਟੀਮ ਦਾ ਨੈਦਰਲੈਂਡਜ਼ ਤੋਂ 1-5 ਨਾਲ ਨਿਰਾਸ਼ਾਜਨਕ ਹਾਰ ਮਗਰੋਂ ਦੱਖਣੀ ਅਫ਼ਰੀਕਾ ਦੌਰਾ ਸਮਾਪਤ ਹੋ ਗਿਆ। ਭਾਰਤੀ ਟੀਮ ਲਈ ਇਕਲੌਤਾ ਗੋਲ 39ਵੇਂ ਮਿੰਟ ਵਿੱਚ ਅਭਿਸ਼ੇਕ ਨੇ ਦਾਗ਼ਿਆ, ਜਦਕਿ ਦੁਨੀਆ ਦੀ ਸਿਖਰਲੀ ਰੈਂਕਿੰਗ ਵਾਲੀ ਡੱਚ ਟੀਮ ਲਈ ਜਿਪ ਜਨਸੇਨ ਨੇ 10ਵੇਂ ਤੇ 28ਵੇਂ, ਡੂਕੋ ਤੇਲਗੇਨਕਾਂਪ ਨੇ 16ਵੇਂ ਅਤੇ ਤੇਜਪ ਹੋਏਡੇਮਾਕਰਜ਼ ਨੇ 21ਵੇਂ ਅਤੇ ਕੋਇਨ ਬਿਜੇਨ ਨੇ 35ਵੇਂ ਮਿੰਟ ਵਿੱਚ ਗੋਲ ਕੀਤਾ। -ਪੀਟੀਆਈ

Advertisement

Advertisement
Author Image

Advertisement