ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਿਸ ਓਲੰਪਿਕ ਤੋਂ ਪਹਿਲਾਂ ਭਾਰਤੀ ਟੀਮ ਸਵਿਟਜ਼ਰਲੈਂਡ ਰਵਾਨਾ

07:13 AM Jul 09, 2024 IST
ਬੰਗਲੂਰੂ ਤੋਂ ਸਵਿਟਜ਼ਰਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਭਾਰਤੀ ਖਿਡਾਰੀ।

ਬੰਗਲੂਰੂ, 8 ਜੁਲਾਈ
ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਤੋਂ ਪਹਿਲਾਂ ਸਵਿਟਜ਼ਰਲੈਂਡ ਵਿੱਚ ਮਸ਼ਹੂਰ ਮਾਈਕ ਹਾਰਨਜ਼ ਬੇਸ ਲਈ ਰਵਾਨਾ ਹੋ ਗਈ, ਜਿਸ ਮਗਰੋਂ ਟੀਮ ਨੈਂਦਰਲੈਂਡਜ਼ ਵਿੱਚ ਇੱਕ ਅਭਿਆਸ ਕੈਂਪ ’ਚ ਭਾਗ ਲਵੇਗੀ।
ਸਵਿਟਜ਼ਰਲੈਂਡ ਵਿੱਚ ਤਿੰਨ ਰੋਜ਼ਾ ਕੈਂਪ ਖਿਡਾਰੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਲਗਾਇਆ ਗਿਆ ਹੈ। ਇਸ ਮਗਰੋਂ ਟੀਮ ਨੈਦਰਲੈਂਡਜ਼ ਵਿੱਚ ਅਭਿਆਸ ਮੈਚ ਖੇਡੇਗੀ ਅਤੇ ਫਿਰ ਪੈਰਿਸ ਲਈ ਰਵਾਨਾ ਹੋਵੇਗੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਆਗਾਮੀ ਤਜਰਬਾ ਟੀਮ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਸਰਵੋਤਮ ਸਥਿਤੀ ਵਿੱਚ ਰੱਖਣ ਲਈ ਕਾਫ਼ੀ ਲਾਹੇਵੰਦ ਹੋਵੇਗਾ।
ਉਸ ਨੇ ਕਿਹਾ, ‘‘ਅਸੀਂ ਹੁਣ ਬੰਗਲੂਰੂ ਵਿੱਚ ਦੋ ਹਫ਼ਤੇ ਦਾ ਕੈਂਪ ਖ਼ਤਮ ਕੀਤਾ ਹੈ। ਹੁਣ ਸਵਿਟਜ਼ਰਲੈਂਡ ਵਿੱਚ ਮਾਈਕ ਹਾਰਨ ਜਾ ਰਹੇ ਹਾਂ, ਜੋ ਮਾਨਸਿਕ ਗਤੀਵਿਧੀਆਂ ਦਾ ਕੇਂਦਰ ਹੈ। ਇਸ ਮਗਰੋਂ ਟੀਮ ਨੈਦਰਲੈਂਡਜ਼ ਅਤੇ ਮਲੇਸ਼ੀਆ ਵਿੱਚ ਅਭਿਆਸ ਮੈਚ ਖੇਡੇਗੀ।’’ ਭਾਰਤੀ ਟੀਮ 20 ਜੁਲਾਈ ਨੂੰ ਪੈਰਿਸ ਪਹੁੰਚੇਗੀ। ਭਾਰਤ ਨੇ ਓਲੰਪਿਕ ਵਿੱਚ ਪਹਿਲਾ ਮੈਚ 27 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਖੇਡਣਾ ਹੈ, ਜਿਸ ਮਗਰੋਂ 29 ਜੁਲਾਈ ਨੂੰ ਅਰਜਨਟੀਨਾ ਨਾਲ, 30 ਜੁਲਾਈ ਨੂੰ ਆਇਰਲੈਂਡ ਅਤੇ ਇੱਕ ਅਗਸਤ ਨੂੰ ਬੈਲਜੀਅਮ ਨਾਲ ਮੁਕਾਬਲਾ ਹੋਵੇਗਾ।
ਟੀਮ ਨੇ ਆਖਰੀ ਗਰੁੱਪ ਮੈਚ ਦੋ ਅਗਸਤ ਨੂੰ ਆਸਟਰੇਲੀਆ ਨਾਲ ਖੇਡਣਾ ਹੈ। ਭਾਰਤ ਨੂੰ ਨਾਕਆਊਟ ਵਿੱਚ ਪਹੁੰਚਣ ਲਈ ਸਿਖਰਲੇ ਚਾਰ ਵਿੱਚ ਰਹਿਣਾ ਪਵੇਗਾ। -ਪੀਟੀਆਈ

Advertisement

Advertisement