ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਟੀਮ ਮੁੜ ਚੈਂਪੀਅਨ

08:17 AM Jul 01, 2024 IST

ਸੰਤੁਲਨ ਬਿਠਾਉਣ ਵਿੱਚ ਖੇਡਾਂ ਦਾ ਬਹੁਤ ਵੱਡਾ ਰੋਲ ਹੈ। ਇਹ ਕਰੂਰ ਵੀ ਹੋ ਸਕਦੀਆਂ ਹਨ ਤੇ ਜਾਦੂਈ ਵੀ। ਹਾਰ ਦਾ ਸੰਤਾਪ, ਜਿੱਤ ਦਾ ਆਨੰਦ, ਭਾਰਤੀ ਕ੍ਰਿਕਟ ਟੀਮ ਨੇ ਸਾਰਾ ਕੁਝ ਮਹਿਸੂਸ ਕੀਤਾ ਹੈ। ਅਹਿਮਦਾਬਾਦ ਵਿੱਚ ਟੁੱਟੇ ਦਿਲ ਤੋਂ ਮੁਕਤੀ ਕੈਰੇਬਿਆਈ ਇਲਾਕੇ ਵਿੱਚ ਜਾ ਕੇ ਮਿਲੀ ਹੈ। ਰੁਮਾਂਚ ਨਾਲ ਭਰੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਜਿਵੇਂ ਹੀ ਕਪਤਾਨ ਰੋਹਿਤ ਸ਼ਰਮਾ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਜਜ਼ਬਾਤ ਦਾ ਹੜ੍ਹ ਜਿਹਾ ਆ ਗਿਆ। ਬੇਹੱਦ ਰੁਮਾਂਚਕ ਮੁਕਾਬਲੇ ਨੂੰ ਲੋਕਾਂ ਨੇ ਸਾਹ ਰੋਕ ਕੇ ਤੱਕਿਆ। ਆਖਿ਼ਰ ਭਾਰਤੀ ਟੀਮ ਨੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਹਾਰ ਦਾ ਬੋਝ ਸਿਰੋਂ ਲਾਹ ਲਿਆ। ਪਿਛਲੇ ਸਾਲ ਨਵੰਬਰ ਵਿਚ 50 ਓਵਰਾਂ ਦੇ ਵਿਸ਼ਵ ਕੱਪ ’ਚ ਭਾਰਤ ਨੂੰ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਹਾਲਾਂਕਿ ਟੀ-20 ਵਿਸ਼ਵ ਕੱਪ ਦੂਜੀ ਵਾਰ ਜਿੱਤਿਆ ਹੈ ਪਰ ਕੋਈ ਆਲਮੀ ਖਿ਼ਤਾਬ 13 ਸਾਲਾਂ ਦੀ ਉਡੀਕ ਤੋਂ ਬਾਅਦ ਟੀਮ ਦੇ ਹੱਥ ਆਇਆ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਟੀਮ ਨੇ 2007 ਵਿਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਹ ਪਹਿਲਾ ਟੀ-20 ਵਿਸ਼ਵ ਕੱਪ ਵੀ ਸੀ; 50 ਓਵਰਾਂ ਦਾ ਵਿਸ਼ਵ ਕੱਪ ਜਦੋਂ ਟੀਮ ਨੇ 2011 ਵਿੱਚ ਜਿੱਤਿਆ ਸੀ, ਉਦੋਂ ਵੀ ਧੋਨੀ ਹੀ ਕਪਤਾਨ ਸਨ। ਹਰੇਕ ਜਿੱਤ ਖ਼ਾਸ ਹੁੰਦੀ ਹੈ ਤੇ ਹਾਰ ਦਾ ਦਾਗ਼ ਵੀ ਨਹੀਂ ਮਿਟਦਾ। ਇਸ ਨੂੰ ਹੀ ਖੇਡ ਕਹਿੰਦੇ ਹਨ ਜੋ ਫ਼ਲਦਾਇਕ ਵੀ ਹੈ ਤੇ ਹਲੀਮੀ ਵੀ ਸਿਖਾਉਂਦੀ ਹੈ। ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਦਿੜਤਾ ਤੇ ਸੱਚਾ-ਸੁੱਚਾ ਕਿਰਦਾਰ ਦਿਖਾਇਆ ਹੈ। ਆਓ, ਇਸ ਪਲ਼ ਦਾ ਆਨੰਦ ਮਾਣੀਏ।
ਭਾਰਤ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ, ਦੋਵਾਂ ਨੇ ਟੀ-20 ਕੌਮਾਂਤਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਵਧੀਆ ਹੋਰ ਕੋਈ ਸਮਾਂ ਹੋ ਵੀ ਨਹੀਂ ਸਕਦਾ। ਦੋਵੇਂ ਸਿਖ਼ਰਾਂ ’ਤੇ ਪਹੁੰਚ ਕੇ ਅਜਿਹਾ ਕਰ ਰਹੇ ਹਨ। ਕੋਚ ਰਾਹੁਲ ਦ੍ਰਾਵਿੜ ਨੇ ਵੀ ਇਹੀ ਫ਼ੈਸਲਾ ਕੀਤਾ ਹੈ। ਦੱਖਣੀ ਅਫਰੀਕਾ ਦੇ ਪ੍ਰਭਾਵਸ਼ਾਲੀ ਕਪਤਾਨ ਏਡੇਨ ਮਾਰਕਰਾਮ ਜੋ ਆਪਣੀ ਟੀਮ ਨੂੰ ਕਾਫ਼ੀ ਦੂਰ ਤੱਕ ਲੈ ਆਏ, ਨੇ ਹਾਰ ਨੂੰ ਦਿਲ ਤੋੜਨ ਵਾਲੀ ਦੱਸਿਆ ਹੈ। ਭਾਰਤੀ ਕ੍ਰਿਕਟਰ ਇਨ੍ਹਾਂ ਭਾਵਨਾਵਾਂ ਨੂੰ ਸਮਝਦੇ ਹਨ। ਭਾਰਤ ਦੇ ਜਨੂਨੀ ਪ੍ਰਸ਼ੰਸਕ ਜੋ ਉਤਸ਼ਾਹ ਅਤੇ ਨਿਰਾਸ਼ਾ ਬਰਾਬਰ ਦੇਖ ਚੁੱਕੇ ਹਨ, ਵੀ ਇਨ੍ਹਾਂ ਜਜ਼ਬਾਤ ਨਾਲ ਲਗਾਓ ਮਹਿਸੂਸ ਕਰਦੇ ਹਨ ਪਰ ਜੇਤੂ ਤਾਂ ਇੱਕ ਹੀ ਹੋ ਸਕਦਾ ਹੈ। ਕ੍ਰਿਕਟ ਵਿੱਚ ਇਸੇ ਤਰ੍ਹਾਂ ਹੁੰਦਾ ਆਇਆ ਹੈ। ਜਿੱਤ ਅਤੇ ਹਾਰ ਇਕੋ ਸਿੱਕੇ ਦੇ ਦੋ ਪਾਸੇ ਹਨ। ਇਕ ਵੇਲੇ ਇਕ ਪਾਸਾ ਹੀ ਉਤਾਂਹ ਹੋ ਸਕਦਾ ਹੈ।
ਜੁਲਾਈ ਆ ਰਿਹਾ ਹੈ, ਹੁਣ ਸਾਰੇ ਦਾ ਸਾਰਾ ਧਿਆਨ ਪੈਰਿਸ ਉਲੰਪਿਕ ’ਤੇ ਕੇਂਦਰਿਤ ਹੋਵੇਗਾ। ਇਹ ਖੇਡਾਂ ਦਾ ਅਜਿਹਾ ਜਲੌਅ ਹੋਵੇਗਾ ਜਿੱਥੇ ਦੁਨੀਆ ਦੀ ਸਭ ਤੋਂ ਬਿਹਤਰੀਨ ਪ੍ਰਤਿਭਾ ਭਿੜਦੀ ਹੈ। ਆਸ ਕਰਨੀ ਚਾਹੀਦੀ ਹੈ ਕਿ ਪੈਰਿਸ ਉਲੰਪਿਕ ਵਿੱਚ ਭਾਰਤੀ ਜੱਥਾ ਕ੍ਰਿਕਟ ਟੀਮ ਵਰਗੀ ਕਾਰਗੁਜ਼ਾਰੀ ਦਿਖਾਏਗਾ। ਇਉਂ ਖੇਡਾਂ ਦੇ ਖੇਤਰ ਲਈ ਨਵੇਂ ਰਾਹ ਖੁੱਲ੍ਹਦੇ ਹਨ। ਵਧੀਆ ਕਾਰਗੁਜ਼ਾਰੀ ਮੁਲਕ ਅੰਦਰ ਖੇਡਾਂ ਦਾ ਪੱਧਰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਜ਼ਰੀਆ ਬਣੇਗਾ। ‘ਟੀਮ ਇੰਡੀਆ’ ਨੇ ਹੁਣੇ-ਹੁਣੇ ਇਸੇ ਪੱਧਰ ਦੀ ਖੇਡ ਦਿਖਾਈ ਹੈ। ਸ਼ਾਬਾਸ਼!

Advertisement

Advertisement
Advertisement