ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਵਿਦਿਆਰਥੀ ਦੀ ਫ਼ਿਲਮ ਨੇ ਜਿੱਤਿਆ ‘ਲਾ ਸਿਨੇਫ ਐਵਾਰਡ’

07:13 AM May 25, 2024 IST

ਮੁੰਬਈ:

Advertisement

ਭਾਰਤੀ ਫ਼ਿਲਮ ‘ਸਨਫਲਾਵਰਜ਼ ਵਰ ਦਿ ਫਸਟ ਵਨਜ਼ ਟੂ ਨੋ’ ਨੇ ਵੱਕਾਰੀ ਕਾਨ ਫਿਲਮ ਫੈਸਟੀਵਲ ਦੇ 77ਵੇਂ ਸੈਸ਼ਨ ਵਿੱਚ ਸਰਬੋਤਮ ਲਘੂ ਫਿਲਮ ਲਈ ‘ਲਾ ਸਿਨੇਫ ਐਵਾਰਡ’ ਆਪਣੇ ਨਾਮ ਕੀਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਚਿਦਾਨੰਦਾ ਐੱਸ ਨਾਇਕ ਹਨ ਜੋ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ (ਐੱਫਟੀਆਈਆਈ) ਪੁਣੇ ਦੇ ਵਿਦਿਆਰਥੀ ਹਨ। ਇਹ ਫਿਲਮ ਕੰਨੜ ਭਾਸ਼ਾ ਵਿੱਚ ਹੈ, ਜਿਸ ਦੀ ਕਹਾਣੀ ਇੱਕ ਲੋਕ ਕਥਾ ’ਤੇ ਆਧਾਰਿਤ ਹੈ। ਫਿਲਮ ਵਿੱਚ ਇੱਕ ਬਿਰਧ ਔਰਤ ਮੁਰਗਾ ਚੋਰੀ ਕਰ ਲੈਂਦੀ ਹੈ ਜਿਸ ਕਾਰਨ ਉਸ ਦਾ ਸਾਰਾ ਪਿੰਡ ਹਨੇਰੇ ਵਿੱਚ ਡੁੱਬ ਜਾਂਦਾ ਹੈ। ਐੱਫਟੀਆਈਆਈ ਨੇ ‘ਐਕਸ’ ਉੱਤੇ ਲਿਖਿਆ, ‘‘ਐੱਫਟੀਆਈਆਈ ਨੇ ਭਾਰਤ ਦਾ ਮਾਣ ਵਧਾਇਆ ਹੈ। ਸਾਡੇ ਵਿਦਿਆਰਥੀ ਦੀ ਫਿਲਮ ‘ਸਨਫਲਾਵਰਜ਼ ਵਰ ਦਿ ਫਸਟ ਵਨਜ਼ ਟੂ ਨੋ’ ਕਾਨ ਫਿਲਮ ਫੈਸਟੀਵਲ ਦੇ 77ਵੇਂ ਸੈਸ਼ਨ ਵਿੱਚ ਲਾ ਸਿਨੇਫ ਐਵਾਰਡ ਜਿੱਤਿਆ ਹੈ। ਸਾਡੇ ਵਿਦਿਆਰਥੀ ਤੇ ਫਿਲਮ ਦੇ ਡਾਇਰੈਕਟਰ ਚਿਦਾਨੰਦਾ ਐੱਸ ਨਾਇਕ ਨੇ ਕਾਨ ਵਿੱਚ 23 ਮਈ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਕੀਤਾ ਹੈ।’’ -ਆਈਏਐੱਨਐੱਸ

Advertisement
Advertisement
Advertisement