ਭਾਰਤੀ ਵਿਦਿਆਰਥੀ ਦੀ ਅਮਰੀਕਾ ਵਿੱਚ ਡੁੱਬਣ ਕਾਰਨ ਮੌਤ
07:24 AM Jul 10, 2024 IST
ਨਿਊਯਾਰਕ, 9 ਜੁਲਾਈ
ਇੱਥੇ ਟਰਾਇਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇੱਕ 25 ਸਾਲਾ ਭਾਰਤੀ ਵਿਦਿਆਰਥੀ ਦੀ ਐਲਬਨੀ ਵਿੱਚ ਇੱਕ ਝਰਨੇ ਦੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਭਾਰਤੀ ਕੌਂਸੁਲੇਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਬਰਵਿਲੇ ਫਾਲਜ਼ ਐਲਬਨੀ ਵਿੱਚ ਬੀਤੀ 7 ਜੁਲਾਈ ਨੂੰ ਡੁੱਬਣ ਕਾਰਨ ਸਾਈ ਸੂਰਿਆ ਅਵਿਨਾਸ਼ ਗੜੇ ਦੀ ਜਾਨ ਜਾਂਦੀ ਰਹੀ।
ਨਿਊਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਐਕਸ ’ਤੇ ਪੋਸਟ ਵਿਚ ਲਿਖਿਆ, ‘ਅਸੀਂ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਤੇ ਦੋਸਤਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸਾਡੇ ਵੱਲੋਂ ਹਰ ਕਿਸਮ ਦੀ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਦਿਆਰਥੀ ਦੀ ਲਾਸ਼ ਭਾਰਤ ਪਹੁੰਚਾਉਣ ਲਈ ਐੱਨਓਸੀ ਜਾਰੀ ਕਰਵਾਉਣਾ ਵੀ ਸ਼ਾਮਲ ਹੈ।’ -ਪੀਟੀਆਈ
Advertisement
Advertisement