ਮੁੰਬਈ, 13 ਮਾਰਚ
ਵਿਆਪਕ ਵਿਕਰੀ ਕਾਰਨ ਅੱਜ ਸੈਂਸੈਕਸ 900 ਅੰਕ ਤੋਂ ਜ਼ਿਆਦਾ ਟੁੱਟ ਕੇ 73,000 ਦੇ ਪੱਧਰ ਤੋਂ ਹੇਠਾਂ ਚਲਾ ਗਿਆ। 30 ਸ਼ੇਅਰਾਂ ਵਾਲਾ ਸੂਚਕ ਅੰਕ 906.07 ਅੰਕ ਜਾਂ 1.23 ਫੀਸਦੀ ਡਿੱਗ ਕੇ 72,761.89 'ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਨਿਫਟੀ 338 ਅੰਕ ਜਾਂ 1.51 ਫੀਸਦੀ ਡਿੱਗ ਕੇ 21,997.70 ’ਤੇ ਆ ਗਿਆ।