ਵਿਸ਼ਵ ਕੱਪ ਲਈ ਭਾਰਤੀ ਨਿਸ਼ਾਨੇਬਾਜ਼ ਬਿਊਨਸ ਆਇਰਸ ਰਵਾਨਾ
08:46 AM Mar 27, 2025 IST
Advertisement
ਨਵੀਂ ਦਿੱਲੀ: ਭਾਰਤ ਦੇ 22 ਨਿਸ਼ਾਨੇਬਾਜ਼ 13 ਸਹਾਇਕ ਸਟਾਫ ਮੈਂਬਰਾਂ ਨਾਲ ਅੱਜ ਸਾਲ ਦੇ ਪਹਿਲੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਬਿਊਨਸ ਆਇਰਸ ਲਈ ਰਵਾਨਾ ਹੋ ਗਏ ਹਨ। ਇਹ ਵਿਸ਼ਵ ਕੱਪ 3 ਅਪਰੈਲ ਤੋਂ ਅਰਜਨਟੀਨਾ ਦੀ ਰਾਜਧਾਨੀ ਵਿੱਚ ਖੇਡਿਆ ਜਾਵੇਗਾ। ਇਸ ਵਿੱਚ ਰਾਈਫਲ, ਪਿਸਟਲ ਅਤੇ ਸ਼ਾਟਗਨ ਸ਼ੂਟਿੰਗ ਤਿੰਨੋਂ ਵਰਗਾਂ ਦੇ ਮੁਕਾਬਲੇ ਹੋਣਗੇ। ਵਿਸ਼ਵ ਕੱਪ ਵਿੱਚ ਕੁੱਲ 35 ਭਾਰਤੀ ਨਿਸ਼ਾਨੇਬਾਜ਼ 15 ਤਗ਼ਮਾ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ 12 ਵਿਅਕਤੀਗਤ ਅਤੇ ਤਿੰਨ ਮਿਕਸਡ ਟੀਮ ਮੁਕਾਬਲੇ ਸ਼ਾਮਲ ਹਨ। ਸਿਰਫ ਮਨੂ ਭਾਕਰ ਨੇ ਦੋ ਵਿਅਕਤੀਗਤ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਮਨੂ ਓਲੰਪਿਕ ਵਿੱਚ ਦੋ ਤਗ਼ਮੇ ਜਿੱਤ ਚੁੱਕੀ ਹੈ। ਬਾਕੀ ਟੀਮ 29 ਮਾਰਚ ਨੂੰ ਰਵਾਨਾ ਹੋਵੇਗੀ। ਕੁਝ ਨਿਸ਼ਾਨੇਬਾਜ਼ਾਂ ਨੂੰ ਛੱਡ ਕੇ ਬਾਕੀਆਂ ਨੇ 14 ਮਾਰਚ ਤੋਂ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਲਾਏ ਗਏ ਕੌਮੀ ਕੈਂਪ ਵਿੱਚ ਸ਼ਿਰਕਤ ਕੀਤੀ ਸੀ। -ਪੀਟੀਆਈ
Advertisement
Advertisement
Advertisement
Advertisement