ਡਰੱਗ ਸਪਲਾਈ ਲਈ ਬੱਚਿਆਂ ਨੂੰ ਵਰਤਣ ਦੇ ਦੋਸ਼ ਹੇਠ ਭਾਰਤੀ ਮੂਲ ਦੀ ਔਰਤ ਨੂੰ ਕੈਦ
08:32 PM Jun 29, 2023 IST
ਲੰਡਨ, 26 ਜੂਨ
Advertisement
ਯੂਕੇ ‘ਚ ਨਸ਼ੇ ਦੀ ਸਪਲਾਈ ਲਈ ਨਾਬਾਲਗ ਬੱਚਿਆਂ ਨੂੰ ਵਰਤਣ ਦੇ ਦੋਸ਼ ਹੇਠ ਭਾਰਤੀ ਮੂਲ ਦੀ ਇਕ 28 ਸਾਲਾ ਔਰਤ ਸਣੇ ਛੇ ਜਣਿਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਰੀਨਾ ਦੁੱਗਲ ਨੂੰ ਪਿਛਲੇ ਹਫ਼ਤੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਉਸ ਗੈਂਗ ਦੀ ਮੈਂਬਰ ਸੀ ਜੋ ਲੰਡਨ ਤੇ ਬਰਮਿੰਘਮ ਦੇ ਆਲੇ-ਦੁਆਲੇ ਡਰੱਗ ਸਪਲਾਈ ਦਾ ਕਾਰੋਬਾਰ ਕੰਟਰੋਲ ਕਰ ਰਿਹਾ ਸੀ। ਇਸ ਨਸ਼ੇ ਨੂੰ ਇਹ ਬਰਨਮਾਊਥ ਭੇਜਦੇ ਸਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋ ਲਾਪਤਾ ਬੱਚੇ ਵੀ ਦੇਸ਼ ਦੇ ਵੱਖ-ਵੱਖ ਹਿੱਸੇ ਵਿਚੋਂ ਲੱਭ ਕੇ ਸੁਰੱਖਿਅਤ ਥਾਵਾਂ ਉਤੇ ਰੱਖੇ ਗਏ ਹਨ। ਦੁੱਗਲ ਤੇ ਹੋਰਾਂ ਨੂੰ ਪਿਛਲੇ ਵੀਰਵਾਰ ਕੁੱਲ 39 ਤੋਂ ਵੱਧ ਸਾਲਾਂ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। -ਪੀਟੀਆਈ
Advertisement
Advertisement