ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ’ਚ ਹਿੱਸਾ ਲੈਣ ’ਤੇ ਭਾਰਤੀ ਮੂਲ ਦੀ ਵਿਦਿਆਰਥਣ ਗ੍ਰਿਫ਼ਤਾਰ

06:44 AM Apr 27, 2024 IST

ਨਿਊਯਾਰਕ, 26 ਅਪਰੈਲ
ਪ੍ਰਿੰਸਟਨ ਯੂਨੀਵਰਸਿਟੀ ’ਚ ਪੜ੍ਹਦੀ ਭਾਰਤੀ ਮੂਲ ਦੀ ਵਿਦਿਆਰਥਣ ਅਚਿੰਤਿਆ ਸ਼ਿਵਾਲਿੰਗਨ ਨੂੰ ਫਲਸਤੀਨੀਆਂ ਦੇ ਪੱਖ ਅਤੇ ਇਜ਼ਰਾਈਲ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਯੂਨੀਵਰਸਿਟੀ ’ਚ ਦਾਖ਼ਲ ਹੋਣ ਤੋਂ ਵੀ ਰੋਕ ਦਿੱਤਾ ਗਿਆ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਚਿਤਾਵਨੀ ਮਗਰੋਂ ਪ੍ਰਦਰਸ਼ਨ ਕਰ ਰਹੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਡੇਰਾ ਲਾ ਕੇ ਬੈਠੇ ਬਾਕੀ ਦੇ ਵਿਦਿਆਰਥੀ ਉਥੋਂ ਖਿੰਡ ਗਏ ਸਨ। ਕਰੀਬ 100 ਅੰਡਰ ਗਰੈਜੂਏਟ ਤੇ ਗਰੈਜੂਏਟ ਵਿਦਿਆਰਥੀਆਂ ਨੇ ਵੀਰਵਾਰ ਸਵੇਰੇ ਫਲਸਤੀਨੀਆਂ ਦੇ ਪੱਖ ’ਚ ਧਰਨਾ ਸ਼ੁਰੂ ਕੀਤਾ ਸੀ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਕਾਲਜ ਇਜ਼ਰਾਈਲ ਨਾਲ ਵਿੱਤੀ ਸਬੰਧ ਤੋੜ ਲੈਣ। ਕੁਝ ਯਹੂਦੀ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਨੂੰ ਕੈਂਪਸ ’ਚ ਦਾਖ਼ਲ ਹੋਣ ਤੋਂ ਡਰ ਲਗਦਾ ਹੈ। -ਪੀਟੀਆਈ

Advertisement

Advertisement
Advertisement