ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਮੂਲ ਦੇ ਵਿਅਕਤੀ ਨੂੰ 11 ਮਹੀਨੇ ਜੇਲ੍ਹ ਦੀ ਸਜ਼ਾ

07:18 AM May 16, 2024 IST

ਸਿੰਗਾਪੁਰ: ਸਿੰਗਾਪੁਰ ਹਵਾਈ ਸੈਨਾ ਵਿੱਚ ਮੁਲਾਜ਼ਮ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਔਰਤਾਂ ਦੀਆਂ ਨਿੱਜੀ ਤਸਵੀਰਾਂ ਹਾਸਲ ਕਰਨ ਲਈ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਲੌਗਇਨ ਵੇਰਵੇ ਚੁਰਾਉਣ ਦੇ ਦੋਸ਼ ਹੇਠ 11 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਕੇ. ਈਸ਼ਵਰਨ (26) ਨੂੰ ਕੰਪਿਊਟਰ ਦੁਰਵਰਤੋਂ ਐਕਟ (ਸੀਐੱਮਏ) ਤਹਿਤ 10 ਮਾਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਲਈ 21 ਹੋਰ ਦੋਸ਼ਾਂ ’ਤੇ ਵਿਚਾਰ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਕਿ ਈਸ਼ਵਰਨ ਨੇ 2019 ਤੋਂ 2023 ਤੱਕ 22 ਪੀੜਤਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ, ਕਲਾਊਡ ਸਰਵਰ ਅਤੇ ਈਮੇਲ ਖਾਤਿਆਂ ਦੇ ਲੌਗਇਨ ਵੇਰਵੇ ਹਾਸਲ ਕਰਨ ਲਈ ‘ਫਿਸ਼ਿੰਗ ਲਿੰਕ’ (ਫਰਜ਼ੀ ਲਿੰਕ) ਭੇਜੇ। ਵਕੀਲ ਨੇ ਦੱਸਿਆ ਕਿ ਈਸ਼ਵਰਨ ਨੇ ਉਨ੍ਹਾਂ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਉਹ ਜਾਣਦਾ ਸੀ ਜਾਂ ਜਿਨ੍ਹਾਂ ਦੀਆਂ ਨਿੱਜੀ ਤਸਵੀਰਾਂ ਇੱਕ ਅਡਲਟ ਫੋਰਮ ’ਤੇ ਪੋਸਟ ਕੀਤੀਆਂ ਗਈਆਂ ਸਨ। -ਪੀਟੀਆਈ

Advertisement

Advertisement