For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੂਲ ਦੇ ਵਿਅਕਤੀ ’ਤੇ ਨਕਲੀ ਹਥਿਆਰ ਦਿਖਾ ਕੇ ਨਕਦੀ ਲੁੱਟਣ ਦੇ ਦੋਸ਼

07:11 AM Apr 09, 2024 IST
ਭਾਰਤੀ ਮੂਲ ਦੇ ਵਿਅਕਤੀ ’ਤੇ ਨਕਲੀ ਹਥਿਆਰ ਦਿਖਾ ਕੇ ਨਕਦੀ ਲੁੱਟਣ ਦੇ ਦੋਸ਼
Advertisement

ਲੰਡਨ, 8 ਅਪਰੈਲ
ਪੱਛਮੀ ਲੰਡਨ ਦੇ ਹੰਸਲੋ ਵਿੱਚ ਇੱਕ ਡਾਕਖਾਨੇ ਦੇ ਸਟਾਫ ਨੂੰ ਨਕਲੀ ਹਥਿਆਰ ਦਿਖਾ ਕੇ ਨਕਦੀ ਲੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਰਾਜਵਿੰਦਰ ਕਾਹਲੋਂ (41) ਨੂੰ ਯੂਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਹੁਣ 6 ਮਈ ਨੂੰ ਪੱਛਮੀ ਲੰਡਨ ਵਿੱਚ ਆਇਲਵਰਥ ਕਰਾਊਨ ਕੋਰਟ ਵਿੱਚ ਪੇਸ਼ ਹੋਵੇਗਾ। ਜਾਣਕਾਰੀ ਅਨੁਸਾਰ ਬ੍ਰਾਬਾਜ਼ੋਨ ਰੋਡ ’ਤੇ ਡਾਕਖਾਨੇ ’ਚ ਡਕੈਤੀ ਤੋਂ ਬਾਅਦ ਉਸ ਨੂੰ ਪਿਛਲੇ ਹਫ਼ਤੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਅਪਰੈਲ ਨੂੰ ਸ਼ਾਮ ਛੇ ਵਜੇ ਦੇ ਕਰੀਬ ਇੱਕ ਵਿਅਕਤੀ ਬ੍ਰਾਬਾਜ਼ੋਨ ਰੋਡ ’ਤੇ ਡਾਕਖਾਨੇ ਵਿੱਚ ਦਾਖਲ ਹੋਇਆ। ਉਸ ਨੇ ਡਾਕਖਾਨੇ ਦੇ ਸਟਾਫ ਨੂੰ ਨਕਲੀ ਹਥਿਆਰ ਦਿਖਾ ਕੇ ਨਕਦੀ ਲੁੱਟੀ ਤੇ ਫਰਾਰ ਹੋ ਗਿਆ। ਜਾਂਚ ਦੌਰਾਨ ਉਸ ਦੀ ਪਛਾਣ ਰਾਜਵਿੰਦਰ ਕਾਹਲੋਂ ਵਜੋਂ ਹੋਈ ਤੇ 4 ਅਪਰੈਲ ਨੂੰ ਉਸ ਨੂੰ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×