ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਪੁਰਸ਼ 4x400 ਮੀਟਰ ਰਿਲੇਅ ਟੀਮ ਨੇ ਏਸ਼ਿਆਈ ਰਿਕਾਰਡ ਤੋੜਿਆ

07:40 AM Aug 28, 2023 IST
ਬੁਡਾਪੈਸਟ ਵਿੱਚ ਏਸ਼ਿਆਈ ਰਿਕਾਰਡ ਤੋੜਨ ਮਗਰੋਂ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ

ਬੁਡਾਪੈਸਟ, 27 ਅਗਸਤ
ਭਾਰਤ ਦੀ ਪੁਰਸ਼ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਦੋ ਮਿੰਟ 59.05 ਸੈਕਿੰਡ ਦੇ ਸਮੇਂ ਵਿੱਚ ਏਸ਼ਿਆਈ ਰਿਕਾਰਡ ਤੋੜਦਿਆਂ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਭਾਰਤ ਦੇ ਮੁਹੰਮਦ ਅਨਸ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਵਾਰਿਆਥੋੜੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ ਅੱਜ ਪਹਿਲੀ ਹੀਟ (ਕੁਆਲੀਫਾਇੰਗ ਰੇਸ) ਵਿੱਚ ਅਮਰੀਕਾ 2:58.47 ਮਿੰਟ ਤੋਂ ਬਾਅਦ ਦੂਜਾ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ। ਹਰੇਕ ਦੋ ਹੀਟ ਵਿੱਚੋਂ ਸਿਖਰਲੇ ਤਿੰਨ ’ਤੇ ਰਹਿਣ ਵਾਲੀ ਅਤੇ ਅਗਲੀ ਦੋ ਸਭ ਤੋਂ ਤੇਜ਼ ਰਹਿਣ ਵਾਲੀ ਚੌਕੜੀ ਹੀ ਫਾਈਨਲ ਵਿੱਚ ਪਹੁੰਚਦੀ ਹੈ। ਏਸ਼ਿਆਈ ਰਿਕਾਰਡ ਦੋ ਮਿੰਟ 59.51 ਸੈਕਿੰਡ ਦਾ ਸੀ, ਜੋ ਜਪਾਨ ਦੀ ਟੀਮ ਦੇ ਨਾਮ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਰਿਕਾਰਡ 2021 ਵਿੱਚ 3:00:25 ਦੇ ਸਮੇਂ ਦਾ ਬਣਿਆ ਸੀ। ਭਾਰਤੀ ਖਿਡਾਰੀਆਂ ਨੇ ਵਿਸ਼ਵ ਰਿਕਾਰਡਧਾਰੀ ਅਮਰੀਕੀ ਚੌਕੜੀ ਨੂੰ ਸਖ਼ਤ ਚੁਣੌਤੀ ਦਿੰਦਿਆਂ ਦੂਜੇ ਸਥਾਨ ’ਤੇ ਰਹੀ। ਭਾਰਤ ਦੋ ਹੀਟ ਵਿੱਚ ਅਮਰੀਕਾ ਦੇ ਬਾਅਦ ਦੂਜੇ ਸਥਾਨ ’ਤੇ ਰਿਹਾ। -ਪੀਟੀਆਈ

Advertisement

Advertisement