ਨਿਸ਼ਾਨੇਬਾਜ਼ਾਂ ਨੂੰ ਪਰੋਸਿਆ ਜਾ ਰਿਹਾ ਹੈ ਭਾਰਤੀ ਖਾਣਾ
07:36 AM Aug 04, 2024 IST
Advertisement
ਚੈਟੋਰੌਕਸ: ਫਰਾਂਸ ਦੇ ਸ਼ਹਿਰ ਚੈਟੋਰੌਕਸ ਦੀਆਂ ਸੜਕਾਂ ਅੱਜ ਭਾਰਤ ਵਿੱਚ ਹੋਣ ਦਾ ਅਹਿਸਾਸ ਦਿਵਾ ਰਹੀਆਂ ਹਨ ਕਿਉਂਕਿ ਇੱਥੇ ਤਾਜ ਮਹਿਲ ਅਤੇ ਬੌਬੇ ਵਰਗੇ ਰੈਸਤਰਾਂ ਵਿੱਚੋਂ ਭਾਰਤੀ ਪਕਵਾਨਾਂ ਦੀ ਖੁਸ਼ਬੂ ਹਵਾ ’ਚ ਮਹਿਕਾ ਬਿਖੇਰ ਰਹੀ ਹੈ। ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਦੋਹਰਾ ਤਗ਼ਮਾ ਜਿੱਤਣ ਵਾਲੀ ਮਨੂ ਭਾਕਰ ਸਣੇ ਕਈ ਭਾਰਤੀ ਖਿਡਾਰੀ ਖੇਡ ਪਿੰਡ ਦੇ ਖਾਣੇ ਤੋਂ ਬਚਦਿਆਂ ਇੱਥੇ ਭਾਰਤੀ ਪਕਵਾਨਾਂ ਦਾ ਸੁਆਦ ਮਾਣ ਰਹੇ ਹਨ। ਰੈਸਤਰਾਂ ਦੇ ਮਾਲਕਾਂ ਨੇ ਦੱਸਿਆ ਕਿ ਭਾਰਤੀ ਖਿਡਾਰੀ ਮਟਰ ਪਨੀਰ, ਦਾਲ ਮਖਣੀ, ਪਾਲਕ ਪਨੀਰ ਤੇ ਨਾਨ ਦੀ ਮੰਗ ਕਰ ਰਹੇ ਹਨ। -ਪੀਟੀਆਈ
Advertisement
Advertisement