For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਕਾਨ ਫਿਲਮ ਮੇਲੇ ’ਚ ਤਿੰਨ ਪੁਰਸਕਾਰ ਜਿੱਤੇ

05:42 PM May 26, 2024 IST
ਭਾਰਤ ਨੇ ਕਾਨ ਫਿਲਮ ਮੇਲੇ ’ਚ ਤਿੰਨ ਪੁਰਸਕਾਰ ਜਿੱਤੇ
ਪਾਇਲ ਕਪਾਡੀਆ (ਸੱਜਿਓਂ ਦੂਜੀ) ਪੁਰਸਕਾਰ ਜਿੱਤਣ ਮਗਰੋਂ ਫਿਲਮ ਦੇ ਕਲਾਕਾਰਾਂ ਨਾਲ ਜਸ਼ਨ ਮਨਾਉਂਦੀ ਹੋਈ। ਫੋਟੋ: ਏਪੀ
Advertisement

ਕਾਨ, 26 ਮਈ
ਕਾਨ ਫਿਲਮ ਮੇਲੇ ਵਿਚ ਭਾਰਤ ਦੀਆਂ ਤਿੰਨ ਐਂਟਰੀਆਂ ਪਾਇਲ ਕਪਾਡੀਆ ਦੀ ‘ਆਲ ਵੀ ਇਮੈਜਿਨ ਐਜ਼ ਲਾਈਟ’, ਐੱਫਟੀਆਈਆਈ ਵਿਦਿਆਰਥੀ ਚਿਦਾਨੰਦਾ ਐੱਸ.ਨਾਇਕ ਦੀ ‘ਸਨਫਲਾਵਰਜ਼ ਵਰ ਦਿ ਫਸਟ ਵੰਨਜ਼ ਟੂ ਨੋ’ ਤੇ ਅਨਾਸੂਇਆ ਸੇਨਗੁਪਤਾ ਦੀ ‘ਦਿ ਸ਼ੇਮਲੈਸ’ ਨੇ ਤਿੰਨ ਵੱਖ ਵੱਖ ਵਰਗਾਂ ਵਿਚ ਪੁਰਸਕਾਰ ਜਿੱਤੇ ਹਨ। ਕਪਾਡੀਆ ਨੂੰ ‘ਆਲ ਵਿ ਇਮੈਜਿਨ....’ ਲਈ ਗਰੈਂਡ ਪ੍ਰਿਕਸ ਐਵਾਰਡ ਮਿਲਿਆ। ਪ੍ਰੋਡਕਸ਼ਨ ਡਿਜ਼ਾਈਨਰ ਸੇਨਗੁਪਤਾ, ਜਿਸ ਨੇ ਬੁਲਗਾਰੀਆ ਦੇ ਨਿਰਦੇਸ਼ਕ ਕੌਂਸਟੇਨਟਿਨ ਬੋਜਾਨੋਵ ਦੀ ‘ਦਿ ਸ਼ੇਮਲੈੱਸ’ ਵਿਚ ਅਹਿਮ ਭੂਮਿਕਾ ਨਿਭਾਈ ਹੈ, ਨੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਹੈ। ਨਾਇਕ ਦੀ ਫਿਲਮ ‘ਸਨਫਲਾਵਰਜ਼ ਵਰ....’ ਨੇ ਕਾਨ ਫਿਲਮ ਮੇਲੇ ਵਿਚ ਸਰਵੋਤਮ ਲਘੂ ਫਿਲਮ ਦੇ ਵਰਗ ਵਿਚ ‘ਲਾ ਸਿਨੇਫ਼’ ਪੁਰਸਕਾਰ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਇਲ ਕਪਾਡੀਆ ਨੂੰ ਇਸ ਸ਼ਾਨਾਮੱਤੀ ਉਪਲਬਧੀ ਲਈ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਕਾਨ ਫਿਲਮ ਮੇਲੇ ਲਈ ਮ੍ਰਿਣਾਲ ਸੇਨ ਦੀ ‘ਖਾਰਿਜ’ (1983), ਐੱਮਐੱਸ ਸਤਯੂ ਦੀ ‘ਗਰਮ ਹਵਾ’ (1974), ਸੱਤਿਆਜੀਤ ਰੇਲ ਦੀ ‘ਪਾਰਸ ਪੱਥਰ’ (1958), ਰਾਜ ਕਪੂਰ ਦੀ ‘ਅਵਾਰਾ’’ (1953), ਵੀ. ਸ਼ਾਂਤਾਰਾਮ ਦੀ ‘ਅਮਰ ਭੂਪਾਲੀ’ (1952) ਅਤੇ ਚੇਤਨ ਆਨੰਦ ਦੀ ‘ਨੀਚਾ ਨਗਰ’ (1946) ਆਦਿ ਭਾਰਤੀ ਫ਼ਿਲਮਾਂ ਦੀ ਚੋਣ ਹੋ ਚੁੱਕੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×