ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਅਰਥਚਾਰਾ 7.5 ਫੀਸਦ ਦੀ ਦਰ ਨਾਲ ਵਧੇਗਾ: ਵਿਸ਼ਵ ਬੈਂਕ

07:06 AM Apr 04, 2024 IST

ਵਾਸ਼ਿੰਗਟਨ: ਵਿਸ਼ਵ ਬੈਂਕ ਨੇ 2024 ’ਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 7.5 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਉਸ ਨੇ ਆਪਣੇ ਪਹਿਲੇ ਅਨੁਮਾਨ ਨੂੰ 1.2 ਫੀਸਦ ਸੋਧਿਆ ਹੈ। ਵਿਸ਼ਵ ਬੈਂਚ ਨੇ ਦੱਖਣੀ ਏਸ਼ੀਆ ਵਿਕਾਸ ਸਬੰਧੀ ਜਾਰੀ ਜਾਣਕਾਰੀ ’ਚ ਕਿਹਾ ਕਿ ਕੁੱਲ ਮਿਲਾ ਕੇ 2024 ’ਚ ਦੱਖਣੀ ਏਸ਼ੀਆ ’ਚ ਵਿਕਾਸ ਦਰ 6.0 ਫੀਸਦ ਮਜ਼ਬੂਤ ਹੋਣ ਦੀ ਆਸ ਹੈ। ਇਹ ਮੁੱਖ ਤੌਰ ’ਤੇ ਭਾਰਤ ’ਚ ਮਜ਼ਬੂਤ ਵਿਕਾਸ ਹੋਣ ਅਤੇ ਪਾਕਿਸਤਾਨ ਤੇ ਸ੍ਰੀਲੰਕਾ ਦੇ ਕਾਫੀ ਹੱਦ ਤੱਕ ਲੀਹ ’ਤੇ ਆਉਣ ਨਾਲ ਸੰਭਵ ਹੋਵੇਗਾ। ਰਿਪੋਰਟ ਅਨੁਸਾਰ ਦੱਖਣੀ ਏਸ਼ੀਆ ਦੇ ਅਗਲੇ ਦੋ ਸਾਲਾਂ ਤੱਕ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਖਿੱਤਾ ਬਣੇ ਰਹਿਣ ਦੀ ਉਮੀਦ ਹੈ। 2025 ’ਚ ਵਿਕਾਸ ਦਰ 6.1 ਫੀਸਦ ਰਹਿਣ ਦਾ ਅਨੁਮਾਨ ਹੈ। ਬੈਂਕ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤ, ਜੋ ਖਿੱਤੇ ਦੇ ਅਰਥਚਾਰੇ ਦਾ ਵੱਡਾ ਹਿੱਸਾ ਹੈ, ਵਿੱਚ ਵਿੱਤੀ ਸਾਲ 2023/24 ਦੌਰਾਨ ਵਿਕਾਸ ਦਰ 7.5 ਫੀਸਦ ਤੱਕ ਪਹੁੰਚਣ ਦੀ ਉਮੀਦ ਹੈ ਤੇ ਸੇਵਾਵਾਂ ਤੇ ਸਨਅਤ ’ਚ ਗਤੀਵਿਧੀਆਂ ਮਜ਼ਬੂਤ ਰਹਿਣ ਦੀ ਵੀ ਆਸ ਹੈ। ਵਿਸ਼ਵ ਬੈਂਕ ਅਨੁਸਾਰ ਪਾਕਿਸਤਾਨ ’ਚ ਵਿਕਾਸ ਦਰ 2.3 ਫੀਸਦ ਜਦਕਿ ਸ੍ਰੀਲੰਕਾ ’ਚ 2.5 ਫੀਸਦ ਰਹਿਣ ਦਾ ਅਨੁਮਾਨ ਹੈ। -ਪੀਟੀਆਈ

Advertisement

Advertisement