ਭਾਰਤੀ ਅਰਥਵਿਵਸਥਾ 2024 ’ਚ 6.5 ਫ਼ੀਸਦ ਨਾਲ ਵਧਣ ਦਾ ਅਨੁਮਾਨ: ਸੰਯੁਕਤ ਰਾਸ਼ਟਰ
11:26 AM Apr 17, 2024 IST
ਸੰਯੁਕਤ ਰਾਸ਼ਟਰ, 17 ਅਪਰੈਲ
ਭਾਰਤ ਦੀ ਆਰਥਿਕਤਾ 2024 ਵਿੱਚ 6.5 ਫੀਸਦੀ ਵਧਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਹੁ-ਰਾਸ਼ਟਰੀ ਕੰਪਨੀਆਂ ਆਪਣੀ ਸਪਲਾਈ ਚੇਨ 'ਚ ਵਿਭਿੰਨਤਾ ਲਿਆਉਣ ਲਈ ਦੇਸ਼ 'ਚ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਦਾ ਵਿਸਥਾਰ ਕਰ ਰਹੀਆਂ ਹਨ, ਜਿਸ ਦਾ ਭਾਰਤੀ ਬਰਾਮਦ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਨੇ ਅੱਜ ਜਾਰੀ ਆਪਣੀ ਰਿਪੋਰਟ 'ਚ ਕਿਹਾ ਕਿ 2023 'ਚ ਭਾਰਤ ਦੀ ਵਿਕਾਸ ਦਰ 6.7 ਫੀਸਦੀ ਅਤੇ 2024 'ਚ 6.5 ਫੀਸਦੀ ਰਹਿਣ ਦੀ ਉਮੀਦ ਹੈ। ਇਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਵੇਗੀ।
Advertisement
Advertisement