ਭਾਰਤੀ ਆਰਥਿਕ ਵਿਕਾਸ 2024 ’ਚ 7.5 ਫ਼ੀਸਦ ਦੀ ਦਰ ਨਾਲ ਵਧਣ ਦੀ ਸੰਭਾਵਨਾ: ਵਿਸ਼ਵ ਬੈਂਕ
11:20 AM Apr 03, 2024 IST
ਵਾਸ਼ਿੰਗਟਨ, 3 ਅਪਰੈਲ
ਵਿਸ਼ਵ ਬੈਂਕ ਨੇ 2024 ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 7.5 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਨੇ ਆਪਣੇ ਪੁਰਾਣੇ ਅਨੁਮਾਨ ਨੂੰ 1.2 ਫੀਸਦੀ ਤੱਕ ਸੋਧਿਆ ਹੈ। ਦੱਖਣੀ ਏਸ਼ੀਆ ਦੀ ਵਿਕਾਸ ਦਰ 'ਤੇ ਜਾਰੀ ਤਾਜ਼ਾ ਜਾਣਕਾਰੀ 'ਚ ਵਿਸ਼ਵ ਬੈਂਕ ਨੇ ਕਿਹਾ ਕਿ 2024 'ਚ ਦੱਖਣੀ ਏਸ਼ੀਆ 'ਚ ਵਿਕਾਸ ਦਰ ਦੇ 6.0 ਫੀਸਦੀ ਤੱਕ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਮੁੱਖ ਤੌਰ 'ਤੇ ਭਾਰਤ ਵਿੱਚ ਮਜ਼ਬੂਤ ਵਿਕਾਸ ਅਤੇ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਆਰਥਿਕਤਾ ਪਟੜੀ ’ਤੇ ਆਉਣ ਕਾਰਨ ਸੰਭਵ ਹੋਵੇਗਾ। ਰਿਪੋਰਟ ਮੁਤਾਬਕ ਅਗਲੇ ਦੋ ਸਾਲਾਂ ਤੱਕ ਦੱਖਣੀ ਏਸ਼ੀਆ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਬਣੇ ਰਹਿਣ ਦੀ ਉਮੀਦ ਹੈ। ਸਾਲ 2025 ਵਿੱਚ ਵਿਕਾਸ ਦਰ 6.1 ਫੀਸਦੀ ਰਹਿਣ ਦਾ ਅਨੁਮਾਨ ਹੈ।
Advertisement
Advertisement