For the best experience, open
https://m.punjabitribuneonline.com
on your mobile browser.
Advertisement

ਸਮੁੰਦਰੀ ਤੂਫਾਨ ਕਾਰਨ ਬਾਰਬਾਡੋਸ ਵਿੱਚ ਫਸੀ ਭਾਰਤੀ ਕ੍ਰਿਕਟ ਟੀਮ

07:19 AM Jul 01, 2024 IST
ਸਮੁੰਦਰੀ ਤੂਫਾਨ ਕਾਰਨ ਬਾਰਬਾਡੋਸ ਵਿੱਚ ਫਸੀ ਭਾਰਤੀ ਕ੍ਰਿਕਟ ਟੀਮ
Advertisement

ਬ੍ਰਿਜਟਾਊਨ: ਟੀ-20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਬਾਰਬਾਡੋਸ ’ਚ ਫਸ ਗਈ ਹੈ। ਇਸ ਦਾ ਕਾਰਨ ਸਮੁੰਦਰੀ ਤੂਫਾਨ ਦੱਸਿਆ ਜਾ ਰਿਹਾ ਹੈ ਜੋ ਅੱਜ ਰਾਤ ਜਾਂ ਭਲਕੇ ਸਵੇਰ ਇਸ ਟਾਪੂ ’ਤੇ ਪੁੱਜ ਸਕਦਾ ਹੈ। ਇਸ ਕਾਰਨ ਹਵਾਈ ਉਡਾਣਾਂ ਅੱਜ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਨਜ਼ਦੀਕੀ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਹੈ ਕਿ ਰੋਹਿਤ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਬਾਰਬਾਡੋਸ ਵਿੱਚ ਆਪਣੇ ਹੋਟਲ ਹਿਲਟਨ ਵਿੱਚ ਫਸ ਗਈ ਹੈ। ਭਾਰਤੀ ਟੀਮ ਨੇ ਪਹਿਲੀ ਜੁਲਾਈ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਰਵਾਨਾ ਹੋਣਾ ਸੀ। ਭਾਰਤੀ ਟੀਮ ਨੇ ਨਿਊਯਾਰਕ ਲਈ ਉਡਾਣ ਭਰਨੀ ਸੀ। ਉਸ ਤੋਂ ਬਾਅਦ ਦੁਬਈ ਤੋਂ ਭਾਰਤ ਵਾਪਸੀ ਕਰਨੀ ਸੀ। ਦੱਸਣਾ ਬਣਦਾ ਹੈ ਕਿ ਜਿਸ ਹੋਟਲ ਹਿਲਟਨ ਵਿਚ ਭਾਰਤੀ ਟੀਮ ਠਹਿਰੀ ਹੋਈ ਹੈ। ਉਹ ਸਮੁੰਦਰੀ ਤੱਟ ਦੇ ਨੇੜੇ ਹੈ ਅਤੇ ਸ਼੍ਰੇਣੀ 3 ਦਾ ਸਮੁੰਦਰੀ ਤੂਫਾਨ ਇਸ ਤਟ ਨਾਲ ਟਕਰਾਉਣ ਵਾਲਾ ਹੈ। ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੇ ਨੇ ਦੱਸਿਆ ਕਿ ਗ੍ਰਾਂਟਲੀ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡਾ ਐਤਵਾਰ ਰਾਤ ਨੂੰ ਬੰਦ ਹੋ ਜਾਵੇਗਾ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×